ਫਰਾਂਸ ਵਿੱਚ 2018 ਚ ਯੈਲੋ ਵੈਸਟ ਤੋਂ ਲੈ ਕੇ 2023 ਦੇ ਮਾਰ-ਧਾੜ, ਸਾੜਫੂਕ ਹੁਣ 2026 ਚ ਫਿਰ 17 ਅਕਤੂਬਰ ਦੇ ਦਿਲ ਹਲਾਊ ਪੱਧਰ ਤੇ ਦੰਗਾਕਾਰੀਆਂ ਨੇ ਇੱਥੋਂ ਤੱਕ, ਹਿੰਸਾ ਲੁੱਟਾ-ਖੋਹਾਂ, ਸਾੜਫੂਕ ਵਰਗੀਆਂ ਕਾਰਵਾਈਆਂ ਨੇਂ ਸਾਰੀਆਂ ਹੱਦਾਂ ਪਾਰ ਕਰਕੇ ਫਰਾਂਸ ਦੇ ਆਰਥਿਕ ਦੀ ਤਬਾਹੀ ਮਚਾਈ ਹੈ। 17 ਅਕਤੂਬਰ ਨੂੰ ਫਰਾਂਸ ਵਿੱਚ ਪੁਲਿਸ ਅਤੇ ਮਹਿੰਗਾਈ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਝੜਪਾਂ ਕਾਰਨ ਪੈਰਿਸ ਤੇ ਹੋਰ ਸ਼ਹਿਰਾਂ ਵਿੱਚ ਭਾਰੀ ਲੁੱਟਮਾਰ ਅਤੇ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਅਜਿਹੀ ਤਬਾਹੀ ਮਚਾਈ ਜੋਂ ਸਰਕਾਰੀ ਖਜ਼ਾਨੇ ਤੋਂ ਲੈਕੇ ਕਾਰੋਬਾਰੀਆਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਬੇਰੁਜ਼ਗਾਰੀ ਤੇ ਲੱਕ ਤੋੜ ਮਹਿੰਗਾਈ ਕਰਕੇ ਲੋਕਾਂ ਵਿੱਚ ਭਾਰੀ ਗੁੱਸਾ ਪਾਏ ਜਾਣ ਕਰਕੇ ਦੇਸ਼ ਭਰ ਵਿੱਚ ਮਹਿੰਗਾਈ ਵਿਰੁੱਧ ਕੱਢੇ ਜਾ ਰਹੇ ਰੋਸ ਮਾਰਚ ਦੌਰਾਨ “ਬਹੁਤ ਜ਼ਿਆਦਾ ਵਿਦਰੋਹ ਹੋਣ ਕਰਕੇ ਸੜਕੀ ਹਿੰਸਾ ਅੱਗ ਦੀ ਤਰ੍ਹਾਂ ਫੈਲ ਗਈ। ਕਈ ਦਿਨਾਂ ਤੋਂ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਨੀਵਾਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਚ ਵਿਆਪਕ ਅਸ਼ਾਂਤੀ ਫੈਲ ਗਈ ਹੈ ਅਤੇ ਦੇਸ਼ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਬਦਲਣ ਲਈ ਛੇ ਮਹੀਨਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਰਾਜਨੀਤਿਕ ਅਨਿਸ਼ਚਿਤਤਾ ਹੋਰ ਵੀ ਡੂੰਘੀ ਹੋ ਗਈ ਹੈ। ਪੈਰਿਸ ਸਮੇਤ ਹੋਰ ਸ਼ਹਿਰਾਂ ਦੀਆਂ ਸੜਕਾਂ ਗਲੀਆਂ ਸਾੜਫੂਕ ਘਟਨਾਵਾਂ ਨਾਲ ਤਬਾਹ ਹੋ ਗਈਆਂ ਹਨ। ਸ਼ਰਾਰਤੀ ਨਕਾਬਪੋਸ਼ ਨੌਜਵਾਨਾਂ ਦੇ ਸਮੂਹਾਂ ਨੇ ਸੜਕਾਂ ਤੇ ਪਾਰਕਾਂ ਚ ਖੜ੍ਹੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ॥ ਪੈਰਿਸ, ਮਾਰਸੇਲ, ਨਾਇਸ, ਨੈਨਟੇਸ, ਬਾਰਡੋ, ਲਿਮੋਗੇਸ ਵਰਗੇ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਦੌਰਾਨ ਸ਼ਰਾਰਤੀ ਨੌਜਵਾਨਾਂ ਦੇ ਗਿਰੋਹ ਸ਼ਹਿਰ ਦੀਆਂ ਸੜਕਾਂ ‘ਤੇ ਹੁੱਲੜਬਾਜ਼ਾਂ ਦੀ ਤਰ੍ਰਾਂ ਘੁੰਮ ਰਹੇ ਸਨ ਜਿਨ੍ਹਾਂ ਨੇ ਸੁਰੱਖਿਆ ਬਲਾਂ ਤੇ ਪੁਲਿਸ ਉੱਪਰ ਇੱਟਾਂ ਪੱਥਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਮੁਕਾਬਲਾਂ ਕਰਦਿਆਂ ਸਰਕਾਰੀ ਤੇ ਗੈਰ ਸਰਕਾਰੀ ਸੰਪਤੀਆਂ ਨੂੰ ਅੱਗ ਲਗਾਉਂਦੇ ਹੋਏ ਵੱਡੇ ਵੱਡੇ ਮਾਲ ਸਟੋਰਾਂ ਦੀ ਲੁੱਟ ਖਸੁੱਟ ਕਰਕੇ ਉਨ੍ਹਾਂ ਦੀਆਂ ਸ਼ੈਲਫਾਂ ਨੂੰ ਭੰਨ ਤੋੜ ਕੇ ਸਟੋਰ ਖਾਲੀ ਕਰ ਰਹੇ ਸਨ॥ ਲਿਲ ਟੂਲੂਸ ਅਤੇ ਸਟ੍ਰਾਸਬਰਗ ਵਿੱਚ ਕਈ ਦੁਕਾਨਾਂ – ਸੁਪਰਮਾਰਕੀਟਾਂ, ਫਾਰਮੇਸੀਆਂ, ਲਗਜ਼ਰੀ ਬੁਟੀਕ, ਕੱਪੜੇ ਦੇ ਪ੍ਰਚੂਨ ਵਿਕਰੇਤਾ, ਅੱਖਾਂ ਦੇ ਮਾਹਰ,ਕਾਸਮੈਟਿਕ ਵਿਕਰੇਤਾ ਅਤੇ ਖਪਤਕਾਰ ਇਲੈਕਟ੍ਰੋਨਿਕਸ ਸਟੋਰ – ਨੂੰ ਲੁੱਟਿਆ ਗਿਆ। ਮੀਡੀਏ ਦੇ ਵੱਖ-ਵੱਖ ਪੱਤਰਕਾਰਾਂ ਨੇ ਸ਼ਰਾਰਤੀ ਨੌਜਵਾਨਾਂ ਨੂੰ ਸੰਗਠਿਤ ਤਰੀਕੇ ਨਾਲ ਦੁਕਾਨਾਂ ‘ਤੇ ਹਮਲਾ ਕਰਦੇ ਦੇਖਿਆ ਜਿਨ੍ਹਾਂ ਮਾਸਕ ਦਸਤਾਨੇ ਪਹਿਨ ਕੇ ਪਹਿਲਾਂ ਸੁਰੱਖਿਆ ਕੈਮਰੇ ਕੱਟ ਦਿੱਤੇ ਫਿਰ ਖਿੜਕੀਆਂ ਤੋੜ ਕੇ ਅੰਦਰ ਦਾਖਲ ਹੋ ਲੁੱਟਮਾਰ ਦਾ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਹਿੰਸਕ ਤੱਤਾਂ ਨੇ ਲਿਮੋਗੇਸ ਸ਼ਹਿਰ ਵਿੱਚ ਇੱਕ147 ਸਾਲ ਪੁਰਾਣੀ ਵਿਰਾਸਤੀ ਇਮਾਰਤ ਨੂੰ ਅੱਗ ਨਾਲ ਵੱਡੇ ਪੱਧਰ ‘ਤੇ ਤਬਾਹ ਕਰ ਦਿੱਤਾ ਗਿਆ। ਫਰਾਂਸ ਸਰਕਾਰ ਨੇ ਕਿਹਾ ਕਿ ਅਜਿਹੀ ਦੇਸ਼ ਵਿੱਚ ਗੜਬੜੀਆਂ ਕਰਨ ਵਾਲਿਆਂ ਨਾਲ ਕਾਨੂੰਨ ਅਨੁਸਾਰ ਸਖਤੀ ਨਾਲ ਨਜਿੱਠਿਆ ਜਾਵੇਗਾ ਇਨ੍ਹਾਂ ਹਿੰਸਕ ਅਪਰਾਧੀਆਂ ਅੱਗੇ ਨਹੀਂ ਝੁਕੇਗਾ। ਫਰਾਂਸ ਦੇ ਪ੍ਰਧਾਨ ਮੰਤਰੀ ਸੇਬਾਸਟੀਅਨ ਲੇਕੋਰਨੂ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਲਈ ਹਿੰਸਾ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਸ ਤਰੀਕੇ ਨਾਲ ਆਪਣਾ ਰਾਜਨੀਤਿਕ ਏਜੰਡਾ ਲਾਗੂ ਨਹੀਂ ਕਰ ਸਕਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਭੰਨਤੋੜ ਕੀਤੀ, ਪ੍ਰਸ਼ਾਸਨਿਕ ਦਫਤਰਾਂ ਜਾਂ ਕਾਰੋਬਾਰਾਂ ‘ਤੇ ਹਮਲਾ ਕੀਤਾ, ਜਾਂ ਲੁੱਟਮਾਰ ਕਰਨ ਤੋਂ ਇਲਾਵਾ ਦੇਸ਼ ਵਿਰਾਸਤੀ ਟਾਊਨ ਹਾਲ ਨੂੰ ਅੱਗ ਲਾਕੇ ਤਬਾਹ ਕੀਤਾ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਖ਼ਤ ਸਜ਼ਾ ਦਿੱਤੀ ਜਾਵੇਗੀ॥। ਇਥੇ ਜਿਕਰਯੋਗ ਹੈ ਫਰਾਂਸ ਵਿੱਚ ਅਜਿਹੇ ਵਿਰੋਧ ਪ੍ਰਦਰਸ਼ਨ ਰਾਸ਼ਟਰਪਤੀ ਚੋਣਾਂ ਤੋਂ ਲਗਭਗ ਛੇ ਮਹੀਨੇ ਪਹਿਲਾਂ ਹੁੰਦੇ ਹਨ, ਜਿਸ ਨਾਲ ਪਾਰਟੀਆਂ ਨੂੰ ਸਿੱਧਾ ਚੋਣਾਂ ਸਮੇਂ ਲਾਹਾਂ ਮਿਲ ਸਕ। ਦੂਜੇ ਪਾਸੇ ਸਰਕਾਰ ਸੁਰੱਖਿਆ ਅਤੇ ਰਾਜਨੀਤਿਕ ਉਪਾਵਾਂ ਰਾਹੀਂ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਜਦੋਂ ਕਿ ਵਿਰੋਧੀ ਧਿਰਾਂ ਇਸ ਗੁੱਸੇ ਨੂੰ ਚੋਣ ਪੂੰਜੀ ਵਿੱਚ ਬਦਲਣ ਲਈ ਜਨਤਕ ਰਾਏ ਦੀ ਲਾਮਬੰਦੀ ਕਰਕੇ ਚੌਣ ਦੌਰਾਨ ਆਪਣੀ ਕੁਰਸੀ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਸੰਘਰਸ਼ਾਂ ਫ਼ਾਇਦੇ ਹਾਸਲ ਕਰਦੇ ਹਨ।
ਆਖਰ ਫਰਾਂਸ ਦੇ ਰਾਸ਼ਟਰਪਤੀ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਹੀ ਕਿਉਂ ਹੁੰਦੇ ਹਨ ਆਰਥਿਕ ਤਬਾਹੀ ਵਾਲੇ ਪ੍ਰਦਰਸ਼ਨ….
6 days ago
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,496
- India5,424
- India Entertainment130
- India News3,418
- India Sports231
- KHABAR TE NAZAR3
- LIFE66
- Movies48
- Music84
- New Zealand Local News3,380
- NewZealand3,716
- Punjabi Articules7
- Religion1,168
- Sports231
- Sports225
- Technology32
- Travel55
- Uncategorized68
- World2,527
- World News2,087
- World Sports217













Add Comment