Home » ਮੋਗਾ ਦੇ ਮੂਰਤੀਕਾਰ ਨੇ ਨਸ਼ਾ ਵਿਰੋਧੀ ਲੜਾਈ ਲੜਦੇ ਜਾਨ ਗੁਆਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਯਾਦ ਵਿੱਚ 7 ਫੁੱਟ 3 ਇੰਚ ਉੱਚਾ ਦਾ ਬਣਾਇਆ ਬੁੱਤ….
Home Page News • India • India News

ਮੋਗਾ ਦੇ ਮੂਰਤੀਕਾਰ ਨੇ ਨਸ਼ਾ ਵਿਰੋਧੀ ਲੜਾਈ ਲੜਦੇ ਜਾਨ ਗੁਆਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਯਾਦ ਵਿੱਚ 7 ਫੁੱਟ 3 ਇੰਚ ਉੱਚਾ ਦਾ ਬਣਾਇਆ ਬੁੱਤ….

Spread the news

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਦੇ ਰਹੇ ਅਤੇ ਹਾਲ ਹੀ ਵਿੱਚ ਕ.ਤਲ ਕੀਤੇ ਗਏ ਪਰਮਿੰਦਰ ਸਿੰਘ ਝੋਟਾ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਮੋਗਾ ਦੇ ਮੂਰਤੀਕਾਰ ਮਨਜੀਤ ਸਿੰਘ ਨੇ ਉਨ੍ਹਾਂ ਦਾ 7 ਫੁੱਟ 3 ਇੰਚ ਉੱਚਾ ਬੁੱਤ ਤਿਆਰ ਕੀਤਾ ਜਾ ਰਿਹਾ ਹੈ। ਇਹ ਬੁੱਤ ਮੁਕੰਮਲ ਹੋਣ ਉਪਰੰਤ ਪਰਮਿੰਦਰ ਸਿੰਘ ਦੇ ਮਾਤਾ-ਪਿਤਾ ਨੂੰ ਸੌਂਪਿਆ ਜਾਵੇਗਾ। ਮੂਰਤੀਕਾਰ ਮਨਜੀਤ ਸਿੰਘ ਦੇ ਪਰਿਵਾਰ ਦੇ ਸਾਰੇ ਮੈਂਬਰ ਇਸ ਕੰਮ ਵਿੱਚ ਦਿਨ-ਰਾਤ ਲੱਗੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਪੂਰਾ ਪਰਿਵਾਰ ਇਸ ਮੂਰਤੀ ਨੂੰ ਬਣਾਉਣ ਵਿੱਚ ਮਿਲ ਕੇ ਯੋਗਦਾਨ ਪਾ ਰਿਹਾ ਹੈ ਤਾਂ ਜੋ ਇਹ ਜਿੰਨੀ ਜਲਦੀ ਹੋ ਸਕੇ ਤਿਆਰ ਹੋ ਜਾਵੇ।