Home » ਪੁੱਕੀਕੁਹੀ ‘ਚ ਇੱਕ ਪੈਟਰੋਲ ਸਟੇਸ਼ਨ ‘ਤੇ ਵਾਪਰੀ ਲੁੱਟ ਦੀ ਵਾਰਦਾਤ,ਪੁਲਿਸ ਨੇ ਫੋਰੀ ਕਾਰਵਾਈ ਕਰਦੇ ਦੋਸ਼ੀ ਨੂੰ ਦਬੋਚਿਆ
Home Page News • New Zealand Local News • NewZealand

ਪੁੱਕੀਕੁਹੀ ‘ਚ ਇੱਕ ਪੈਟਰੋਲ ਸਟੇਸ਼ਨ ‘ਤੇ ਵਾਪਰੀ ਲੁੱਟ ਦੀ ਵਾਰਦਾਤ,ਪੁਲਿਸ ਨੇ ਫੋਰੀ ਕਾਰਵਾਈ ਕਰਦੇ ਦੋਸ਼ੀ ਨੂੰ ਦਬੋਚਿਆ

Spread the news


ਆਕਲੈਂਡ(ਰੰਧਾਵਾ) ਅੱਜ ਦੁਪਹਿਰ ਪੁੱਕੀਕੁਹੀ ‘ਚ ਹੋਈ ਇੱਕ ਭਿਆਨਕ ਡਕੈਤੀ ਤੋਂ ਬਾਅਦ ਪੁਲਿਸ ਵੱਲੋਂ ਫੋਰੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਹਿਰਾਸਤ ਵਿੱਚ ਲਿਆ ਹੈ।ਦੁਪਹਿਰ 2.35 ਵਜੇ, ਇੱਕ ਅਪਰਾਧੀ ਮੈਨੂਕਾਊ ਰੋਡ ‘ਤੇ ਸਥਿਤ ਪੈਟਰੋਲ ਸਟੇਸ਼ਨ ਵਿੱਚ ਦਾਖਲ ਹੋਇਆ ਅਤੇ ਕਥਿਤ ਤੌਰ ‘ਤੇ ਇੱਕ ਸਟਾਫ ਮੈਂਬਰ ‘ਤੇ ਹਥਿਆਰ ਤਾਣਦੇ ਹੋਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਈਗਲ ਦੀ ਸਹਾਇਤਾ ਨਾਲ, ਪੁਲਿਸ ਨੇ ਜਲਦੀ ਹੀ ਐਡਿਨਬਰਗ ਸਟਰੀਟ ‘ਤੇ ਸ਼ੱਕੀ ਨੂੰ ਲੱਭ ਲਿਆ।ਇੱਕ 17 ਸਾਲਾ ਪੁਰਸ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਅਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ।ਉਸ ਵਿਅਕਤੀ ‘ਤੇ ਲਾਏ ਜਾਣ ਵਾਲੇ ਦੋਸ਼ ਵਿਚਾਰ ਅਧੀਨ ਹਨ।

About the author

dailykhabar

Add Comment

Click here to post a comment