ਟਰੰਪ ਅਤੇ ਬਾਇਡਨ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨੀ ਮੂਲ ਦੇ ਵਿਅਕਤੀ ਆਸਿਫ਼ ਨੂੰ ਹੋਈ 27 ਸਾਲ ਤੋਂ ਵੱਧ ਦੀ ਕੈਦ
ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਅ ਬਾਇਡਨ ਸਮੇਤ ਹੋਰ ਪ੍ਰਮੁੱਖ ਸਿਆਸੀ ਆਗੂਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਪਾਕਿਸਤਾਨੀ ਨਾਗਰਿਕ ਆਸਿਫ ਮਰਚੈਂਟ ਨੂੰ 27 ਸਾਲ ਅਤੇ 6 ਮਹੀਨੇ ਦੀ ਕੈਦ ਸੁਣਾਈ ਗਈ ਹੈ। ਅਮਰੀਕੀ ਅਦਾਲਤ ਮੁਤਾਬਕ, ਆਸਿਫ ਮਰਚੈਂਟ ’ਤੇ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਨਿਰਦੇਸ਼ਾਂ ’ਤੇ ਹੱਤਿਆ ਦੀ ਯੋਜਨਾ ਬਣਾਉਣ ਦਾ ਦੋਸ਼ ਸੀ। ਉਸ ਨੇ ਕਥਿਤ ਤੌਰ ’ਤੇ ਕਤਲ ਲਈ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਨ੍ਹਾਂ ਨੂੰ ਉਹ ਕਾਤਲ ਸਮਝ ਰਿਹਾ ਸੀ, ਉਹ FBI ਦੇ ਅੰਡਰਕਵਰ ਏਜੰਟ ਸਨ। ਅਮਰੀਕੀ ਜਾਂਚ ਏਜੰਸੀਆਂ ਨੇ ਹਮਲੇ ਤੋਂ ਪਹਿਲਾਂ ਹੀ ਸਾਜ਼ਿਸ਼ ਨਾਕਾਮ ਕਰ ਦਿੱਤੀ ਸੀ।














Add Comment