Home » ਅਮਰੀਕਾ ’ਚ 72 ਲੱਖ ਡਾਲਰ ਦੇ ਕਾਰਗੋ ਚੋਰੀ ਮਾਮਲੇ ’ਚ ਭਾਰਤੀ ਨਾਗਰਿਕ ਪਰਮਵੀਰ ਸਿੰਘ ਨੂੰ ਢਾਈ ਸਾਲ ਦੀ ਕੈਦ
Home Page News • India • World

ਅਮਰੀਕਾ ’ਚ 72 ਲੱਖ ਡਾਲਰ ਦੇ ਕਾਰਗੋ ਚੋਰੀ ਮਾਮਲੇ ’ਚ ਭਾਰਤੀ ਨਾਗਰਿਕ ਪਰਮਵੀਰ ਸਿੰਘ ਨੂੰ ਢਾਈ ਸਾਲ ਦੀ ਕੈਦ

Spread the news

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ 72 ਲੱਖ ਡਾਲਰ ਤੋਂ ਵੱਧ ਦੇ ਕਾਰਗੋ ਚੋਰੀ ਗਿਰੋਹ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ 30 ਸਾਲਾ ਭਾਰਤੀ ਨਾਗਰਿਕ ਪਰਮਵੀਰ ਸਿੰਘ ਨੂੰ ਢਾਈ ਸਾਲ ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ, ਪਰਮਵੀਰ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਟਰੱਕਿੰਗ ਕੰਪਨੀਆਂ ਰਾਹੀਂ ਜਾਇਜ਼ ਸ਼ਿਪਿੰਗ ਕੰਟਰੈਕਟ ਹਾਸਲ ਕੀਤੇ। ਇਸ ਤੋਂ ਬਾਅਦ ਵੇਅਰਹਾਊਸਿੰਗ ਤੋਂ ਸਾਮਾਨ ਲੋਡ ਕਰਵਾਇਆ ਜਾਂਦਾ ਸੀ, ਪਰ ਉਸ ਨੂੰ ਨਿਰਧਾਰਤ ਜਗ੍ਹਾ ’ਤੇ ਪਹੁੰਚਾਉਣ ਦੀ ਬਜਾਏ ਚੋਰੀ ਕਰ ਲਿਆ ਜਾਂਦਾ ਸੀ। ਇਹ ਗਤੀਵਿਧੀਆਂ ਸਤੰਬਰ 2021 ਤੋਂ ਮਾਰਚ 2025 ਤੱਕ ਚੱਲੀਆ ਉਸਤੋਂ ਬਾਅਦ ਇੰਨਾ ਨੂੰ ਕਾਬੂ ਕਰ ਲਿਆ ਗਿਆ। ਇਸ ਮਾਮਲੇ ਵਿੱਚ ਪਰਮਵੀਰ ਸਿੰਘ ਦੇ ਹਿੱਸੇ ਨਾਲ ਜੁੜਿਆ ਕੁੱਲ ਨੁਕਸਾਨ ਲਗਭਗ 72.1 ਲੱਖ ਡਾਲਰ ਦੱਸਿਆ ਗਿਆ ਹੈ। ਇਸਦੇ ਦੋ ਹੋਰ ਸਾਥੀਆਂ ਅਰਸ਼ਪ੍ਰੀਤ ਸਿੰਘ ਅਤੇ ਵਿਕਰਮਜੀਤ ਸਿੰਘ ਨੂੰ ਸਜ਼ਾ ਜਨਵਰੀ ਵਿੱਚ ਸੁਣਾਈ ਜਾਵੇਗੀ।