ਆਕਲੈਂਡ(ਰੰਧਾਵਾ) ਬੀਤੀ ਰਾਤ ਦੱਖਣੀ ਆਕਲੈਂਡ ਵਿੱਚੋਂ ਇੱਕ ਘਰ ਲਿਜਾ ਰਹੇ ਟਰੱਕ ਨਾਲ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ ਜੋ ਕਿ ਇੱਕ ਵੈਨ ਸਵਾਰ ਸੀ ਐਮਰਜੈਂਸੀ ਸੇਵਾਵਾਂ ਵੱਲੋਂ ਵੈਨ ਨੂੰ ਕੱਟ ਕੇ ਵਿਅਕਤੀ ਨੂੰ ਬਾਹਰ ਕੱਢਿਆ ਗਿਆ।
ਫਾਇਰ ਐਂਡ ਐਮਰਜੈਂਸੀ ਨੌਰਦਰਨ ਸ਼ਿਫਟ ਮੈਨੇਜਰ ਕੋਲਿਨ ਅੰਡਰਡਾਊਨ ਨੇ ਕਿਹਾ ਕਿ ਪਾਪਾਕੁਰਾ ਵਿੱਚ ਗ੍ਰੇਟ ਸਾਊਥ ਰੋਡ ‘ਤੇ ਹੋਏ ਹਾਦਸੇ ਲਈ ਰਾਤ 2.05 ਵਜੇ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਸੀ।ਸੇਂਟ ਜੌਨ ਦੇ ਬੁਲਾਰੇ ਅਨੁਸਾਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਕਿਹਾ ਹਾਦਸੇ ਕਾਰਨ ਸੜਕ ਨੂੰ ਕੁੱਝ ਘੰਟਿਆਂ ਲਈ ਬੰਦ ਕਰਨਾ ਪਿਆ ਜਿਸ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।ਹਾਦਸੇ ਦੇ ਕਾਰਨਾਂ ਦੀ ਪੁੱਛਗਿੱਛ ਜਾਰੀ ਹੈ।
ਦੱਖਣੀ ਆਕਲੈਂਡ ਦੇ ਪਾਪਾਕੁਰਾ ‘ਚ ਟਰੱਕ ਅਤੇ ਵੈਨ ਵਿਚਕਾਰ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ…













Add Comment