ਪੰਜਾਬੀ ਗਾਇਕ ਗੁਰੂ ਰੰਧਾਵਾ ਬੀਤੇ ਦਿਨੀਂ ਦੁਬਈ ਦੀ ‘ਫੇਮ ਪਾਰਕ’ ਪਹੁੰਚੇ। ਇਹ ਇਕ ਪ੍ਰਾਈਵੇਟ ਪਾਰਕ ਹੈ, ਜਿਸ ’ਚ ਕਈ ਜਾਨਵਰ ਮੌਜੂਦ ਹਨ। ਗੁਰੂ ਰੰਧਾਵਾ ਨੇ ਇਥੇ ਪਹੁੰਚ ਕੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚੋਂ ਇਕ ’ਚ ਉਹ ਸ਼ੇਰ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਇਸ ਪਾਰਕ ’ਚ ਦੁਨੀਆ ਭਰ ਦੇ ਮਸ਼ਹੂਰ ਸਿਤਾਰੇ ਸ਼ਿਰਕਤ ਕਰਦੇ ਹਨ। ਇਨ੍ਹਾਂ ’ਚ ਪੰਜਾਬੀ ਗਾਇਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੇ ਵਿਸ਼ਵ ਪ੍ਰਸਿੱਧ ਖਿਡਾਰੀ ਵੀ ਸ਼ਾਮਲ ਹਨ।ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਇਸ ਪਾਰਕ ’ਚ ਸ਼ਿਰਕਤ ਕੀਤੀ ਸੀ, ਜਿਸ ਦੀ ਵੀਡੀਓ ਸੈਫ ਅਹਿਮਦ ਬੇਲਹਾਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ।