ਬ੍ਰਿਟਿਸ਼ ਦੀ ਪ੍ਰੀਮੀਅਮ ਇਲੈਕਟ੍ਰਿਕ ਸਾਇਕਲ ਨਿਰਮਾਤਾ ਕੰਪਨੀ GoZero Mobility ਨੇ ਆਪਣੀ ਨਵੀਂ ਸਾਇਕਲ Skellig Pro ਲੌਂਚ ਕੀਤੀ ਹੈ। ਇਸ ਨਵੀਂ ਇਲੈਕਟ੍ਰਿਕ ਸਾਇਕਲ ‘ਚ ਕਈ ਐਡਵਾਂਸਡ ਫੀਚਰਸ ਸ਼ਾਮਲ ਕੀਤੇ ਗਏ ਹਨ। ਕੰਪਨੀ ਨੇ ਇਸ ਸਾਇਕਲ ਨੂੰ ਖਾਸ ਔਫ ਰੋਡਿੰਗ ਲਈ ਬਣਾਇਆ ਹੈ। ਏਨਾ ਹੀ ਨਹੀਂ ਔਫ ਰੋਡਿੰਗ ਦੇ ਨਾਲ ਇਸ ਨੂੰ ਸਿਟੀ ‘ਚ ਵੀ ਚਲਾ ਸਕਦੇ ਹੋ। GoZero Skellig Pro ਈ-ਬਾਈਕ ਦੀ ਕੀਮਤ 39,999 ਰੁਪਏ ਹੈ। ਗਾਹਕ ਇਸ ਨੂੰ GoZero ਵੈਬਸਾਈਟ ‘ਤੇ ਆਨਲਾਈਨ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਇਹ ਕੰਪਨੀ ਦੇ ਚੋਣਵੇਂ ਆਊਟਲੈਟ ‘ਚ ਵੀ ਖਰੀਦੀ ਜਾ ਸਕਦੀ ਹੈ।
ਡਿਜ਼ਾਇਨ
ਹਾਈ ਪਾਵਰਡ ਪਰਫੌਰਮੈਂਸ ਈ-ਬਾਈਕ ਨੂੰ ਗ੍ਰੇਟ ਬ੍ਰਿਟੇਨ ‘ਚ ਡਿਜ਼ਾਇਨ ਕੀਤਾ ਗਿਆ ਹੈ ਤੇ ਭਾਰਤ ‘ਚ ਇਸ ਦਾ ਨਿਰਮਾਣ ਕੀਤਾ ਗਿਆ ਹੈ। ਭਾਰਤ-ਬ੍ਰਿਟਿਸ਼ ਕਾਰੀਗਰੀ ਦਾ ਇਕ ਆਦਰਸ਼ ਮਿਕਸ ਸਕਿਲਿੰਗ ਪ੍ਰੋ ਆਮ ਲੋਕਾਂ ਦੇ ਵਿਚ ਫਿਟਨੈਸ ਤੇ ਵਾਤਾਵਰਣ ਦੇ ਅਨੁਕੂਲ ਵਾਹਨ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ।
ਫੀਚਰਸ
ਗੱਲ ਜੇਕਰ ਸਪੀਡ ਦੀ ਕਰੀਏ ਤਾਂ GoZero Skellig Pro ਸਾਇਕਲ ਦੀ ਟੌਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ। ਇਕ ਵਾਰ ਫੁੱਲ ਚਾਰਜ ਹੋਣ ‘ਤੇ ਇਹ 70 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਸਾਇਕਲ ਦੀ ਬੈਟਰੀ ਕਰੀਬ ਤਿੰਨ ਘੰਟੇ ‘ਚ 95 ਫੀਸਦ ਤਕ ਚਾਰਜ ਹੋ ਸਕਦੀ ਹੈ। ਇਹ ਸਾਇਕਲ 4.0 LCD ਡਿਸਪਲੇਅ ਤੇ ਗਾਈਡ-ਸੀ-ਹੋਮ ਇਨੈਬਲਡ ਲਾਇਟਿੰਗ ਸਿਸਟਮ ਫਲੈਸ਼ਲਾਈਟ ਦੇ ਨਾਲ ਆਉਂਦੀ ਹੈ। ਇਸ ਬਾਈਕ ‘ਚ ਫਰੰਟ ਤੇ ਰੀਅਰ ਟਾਇਰਸ ‘ਚ ਡਿਸਕ ਬ੍ਰੇਕ ਦੀ ਸੁਵਿਧਾ ਮਿਲਦੀ ਹੈ। ਬਾਇਕ 7-ਸਪੀਡ ਗੀਅਰ ਬੌਕਸ ਸਿਸਟਮ ਨਾਲ ਲੈਸ ਹੈ। ਜੇਕਰ ਤੁਸੀਂ ਵੀਕੈਂਡ ਤੇ ਆਫ ਰਾਈਡ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਬਾਈਕ ਤੁਹਾਡੇ ਲਈ ਬੈਸਟ ਆਪਸ਼ਨ ਹੋ ਸਕਦੀ ਹੈ।