ਅੰਮ੍ਰਿਤਸਰ: ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ।ਇਨ੍ਹਾਂ ਨਵੀਆਂ ਪਾਬੰਦੀਆਂ ਵਿੱਚ ਧਾਰਮਿਕ ਸਥਾਨਾਂ ਨੂੰ ਸ਼ਾਮ 6 ਵਜੇ ਬੰਦ ਕਰਨ ਦੇ ਆਦੇਸ਼ ਹਨ।ਪਰ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਇਹ ਨਿਯਮ ਲਾਗੂ ਹੁੰਦਾ ਦਿਖਾਈ ਨਹੀਂ ਦਿੱਤਾ।ਮੰਦਰ 6 ਵਜੇ ਤੋਂ ਬਾਅਦ ਵੀ ਖੁੱਲ੍ਹਾ ਦਿਖਾਈ ਦਿੱਤਾ ਅਤੇ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਰਹੇ।
ਇਸ ਤੇ ਮੰਦਰ ਕਮੇਟੀ ਵੀ ਕੁੱਝ ਬੋਲਣ ਲਈ ਤਿਆਰ ਨਹੀਂ।ਲੋਕਾਂ ਨੇ ਕਿਹਾ ਕਿ ਸਰਕਾਰ ਆਪਣੀ ਥਾਂ ਠੀਕ ਹੈ ਪਰ ਲੋਕ ਕੰਮ ਕਾਰ ਤੋਂ ਲੇਟ ਫ੍ਰੀ ਹੁੰਦੇ ਹਨ।ਜਿਸ ਕਾਰਨ ਮੱਥਾ ਨਹੀਂ ਟੇਕ ਪਾਉਂਦੇ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬੱਚਣਾ ਵੀ ਜ਼ਰੂਰੀ ਹੈ।ਦੂਰੋਂ ਆਉਣ ਵਾਲੀ ਸੰਗਤ ਲਈ ਔਖਾ ਹੋ ਜਾਂਦਾ ਹੈ।
ਪੰਜਾਬ ਸਰਕਾਰ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ। ਜਿਸ ਚ ਸਾਫ ਕਿਹਾ ਗਿਆ ਸੀ ਕਿ ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ ਹੋ ਪਰ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਅੰਮ੍ਰਿਤਸਰ ਚ ਸ਼ਰੇਆਮ ਉਲੰਘਣਾ ਹੋ ਰਹੀ ਹੈ।