ਸਾਲਾ ਵਿਅਕਤੀ ਨਾਲ ਮਿਲਵਾ ਰਹੇ ਹਾਂ। ਜੋ ਇਸ ਉਮਰ ‘ਚ ਵੀ ਆਪਣੇ ਹੈਰਾਨ ਕਰਨ ਵਾਲੇ ਤੰਦਰੁਸਤੀ ਵੀਡੀਓ ਨਾਲ ਇੰਟਰਨੈੱਟ ‘ਤੇ ਲੋਕਾਂ ਦੇ ਦਿਲ ਜਿੱਤ ਰਹੇ ਹਨ। ਇਹ ਸਾਬਤ ਕਰਦਿਆਂ ਕਿ ਉਮਰ ਸਿਰਫ ਇੱਕ ਗਿਣਤੀ ਹੈ, ਚੰਡੀਗੜ੍ਹ ਦੇ ਤ੍ਰਿਪਤ ਸਿੰਘ (Tripat Singh Chandigarh) ਨੇ ਆਪਣੀ ਵਰਕਆਊਟ ਰੁਟੀਨ ਦੀ ਬਦੌਲਤ ਇੱਕ ਇੰਸਟਾਗ੍ਰਾਮ ਸੈਲੇਬ੍ਰਿਟੀ ਦਾ ਦਰਜਾ ਹਾਸਲ ਕੀਤਾ ਹੈ।
ਦੱਸ ਦਈਏ ਕਿ ਤ੍ਰਿਪਤ ਸਿੰਘ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਗਪਗ 71,000 ਫੌਲੋਅਰਜ਼ ਹਨ। ਤ੍ਰਿਪਤ ਸਿੰਘ ਨੂੰ ਆਪਣੇ ਵਰਕਆਊਟ ਵੀਡੀਓ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਸਖ਼ਤ ਸ਼ਾਕਾਹਾਰੀ ਭੋਜਨ ਦੀ ਪਾਲਣਾ ਕਰਦਾ ਹੈ। ਜਦੋਂਕਿ ਉਨ੍ਹਾਂ ਦੇ ਪ੍ਰਸ਼ੰਸਕ ਕੁਝ ਸਾਲ ਪਹਿਲਾਂ ਹੀ ਉਨ੍ਹਾਂ ਦੇ ਵਰਕਆਊਟ ਸੈਸ਼ਨ ਬਾਰੇ ਜਾਣ ਚੁੱਕੇ ਹਨ। ਤ੍ਰਿਪਤ ਸਿੰਘ ਨੇ ਹਾਲ ਹੀ ਵਿੱਚ ਲੋਕਾਂ ਨੂੰ ਆਪਣੀ ਤੰਦਰੁਸਤੀ ਉਤਸ਼ਾਹੀ ਬਣਨ ਦੀ ਯਾਤਰਾ ਬਾਰੇ ਦੱਸਿਆ।
ਹਿਊਮਨਜ਼ ਆਫ ਬੰਬੇ ਨਾਲ ਆਪਣੀ ਯਾਤਰਾ ਬਾਰੇ ਗੱਲ ਕਰਦਿਆਂ, ਤ੍ਰਿਪਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਨੇ ਉਨ੍ਹਾਂ ਨੂੰ ਸੈਲਫ ਕੇਅਰ ਦੀ ਰਾਹ ‘ਤੇ ਚੱਲਣ ਲਈ ਪ੍ਰੇਰਿਆ। ਉਹ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਆਪਣੀ ਪਤਨੀ ਦੀ ਤਸਵੀਰ ਨਾਲ ਦਿਖਾਈ ਦੇ ਰਹੇ ਹਨ। ਵੀਡੀਓ ਦੇ ਨਾਲ ਦਿੱਤੇ ਸਬਕ ਵਿੱਚ ਉਨ੍ਹਾਂ ਕਿਹਾ, “ਮੈਂ ਤ੍ਰਿਪਤ ਹਾਂ ਤੇ ਇਹ ਮੇਰੀ ਪਤਨੀ ਮਨਜੀਤ ਹੈ। ਉਸ ਦਾ 1999 ਵਿੱਚ ਦੇਹਾਂਤ ਹੋ ਗਿਆ ਸੀ ਤੇ ਮਨਜੀਤ ਤੋਂ ਬਿਨਾਂ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੈਂ ਸਾਲਾਂ ਤੋਂ ਉਦਾਸ ਸੀ। ਸਾਡਾ ਕੰਮ ਬੰਦ ਹੋ ਗਿਆ। ਮੈਂ ਇੱਕ ਕਾਊਟ ਪਟੈਟੂ ਬਣ ਗਿਆ।”
ਚੀਜ਼ਾਂ ਕਿਵੇਂ ਬਦਲੀਆਂ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਮਨਜੀਤ ਦੇ ਮੈਨੂੰ ਛੱਡ ਕੇ ਜਾਣ ਤੋਂ ਮੈਂ ਨਿਰਾਸ਼ ਸੀ। ਇਸ ਲਈ ਮੈਂ ਆਪਣੇ ਆਪ ਨੂੰ ਉਭਾਰਨ ਦਾ ਫ਼ੈਸਲਾ ਕੀਤਾ ਤੇ ਦੁਬਾਰਾ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਸਖਤ ਮਿਹਨਤ ਕੀਤੀ। ਅੱਜ ਮੈਂ ਇੱਕ ਸਫਲ ਕਾਰੋਬਾਰ ਚਲਾ ਰਿਹਾ ਹਾਂ। ਮੈਂ ਪਹਿਲਾਂ ਨਾਲੋਂ ਜ਼ਿਆਦਾ ਫਿਟ ਹਾਂ! ਮੈਂ ਆਪਣੀ ਹਰ ਕੰਮ ਵਿੱਚ ਆਪਣੀ ਪਤਨੀ ਦੀ ਆਤਮਾ ਤੇ ਸਮਰਥਨ ਮਹਿਸੂਸ ਕਰਦਾ ਹਾਂ।”