ਜਹਾਜ਼ ਸੇਵਾ ਦੇਣ ਵਾਲੀ ਇੰਡੀਗੋ ਦੇ ਸੀਨੀਅਰ ਮੁਲਾਜ਼ਮ ਸਤੰਬਰ ਤਕ ਹਰ ਮਹੀਨੇ ਚਾਰ ਦਿਨ ਤਕ ਬਿਨਾਂ ਤਨਖ਼ਾਹ ਦੇ ਛੁੱਟੀ ਜਾਣਗੇ। ਏਅਰਲਾਈਨ ਕੰਪਨੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੋਵਿਡ-19 ਦੀ ਦੂਸਰੀ ਲਹਿਰ ਦੇ ਕਾਰਨ ਯਾਤਰੀਆਂ ਦੀ ਗਿਣਤੀ ’ਚ ਕਮੀ ਆ ਗਈ ਹੈ, ਇਸ ਲਈ ਕੰਪਨੀ ਨੇ ਇਹ ਕਦਮ ਚੁੱਕੇ ਹਨ।
ਇੰਡੀਗੋ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੀਮ ਮਿਤਰਾ ਨੇ ਏਅਰਲਾਈਨ ਦੇ ਪਾਈਲਟਾਂ ਨੂੰ ਈ- ਮੇਲ ਭੇਜਿਆ ਹੈ, ਇਸ ’ਚ ਕਿਹਾ ਗਿਆ ਹੈ, ਮਹਾਮਾਰੀ ਦੀ ਦੂਜੀ ਲਹਿਰ ਸਾਰਿਆਂ ਲਈ ਮੁਸ਼ਕਲ ਭਰਾ ਹੈ। ਇਸ ਵਜ੍ਹਾ ਨਾਲ ਯਾਤਰੀਆਂ ਦੀ ਗਿਣਤੀ ਘੱਟ ਹੋਈ ਹੈ। ਇਸ ਲਈ ਸਾਨੂੰ ਕਮਰਸ਼ੀਅਲ ਫਲਾਈਟ ’ਚ ਕਟੌਤੀ ਕਰਨੀ ਪਈ ਹੈ।ਏਅਰਲਾਈਨ ਵੱਲੋ ਸਾਰੇ ਮੁਲਾਜ਼ਮਾਂ ਲਈ LWP ਵਿਵਸਥਾ ਲਾਗੂ ਕੀਤੀ ਜਾਵੇਗੀ। ਇਹ1.5 ਤੋਂ 4 ਦਿਨ ਦਾ ਹੋਵੇਗਾ ਜੋ ਕਰਮਚਾਰੀ ਸਮੂਹ ’ਤੇ ਨਿਰਭਰ ਕਰੇਗਾ। ਅਸ਼ੀਮ ਮਿਤਰਾ ਨੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬੀ ਤੇ ਏ-ਬੈਂਡ ’ਚ ਆਉਣ ਵਾਲੇ ਮੁਲਾਜ਼ਮਾਂ ਨੂੰ ਇਸ ’ਚ ਸ਼ਾਮਲ ਨਹੀਂ ਕੀਤਾ ਗਿਆ। ਏਅਰਲਾਈਨ ਦੇ ਜ਼ਿਆਦਾਤਰ ਮੁਲਾਜ਼ਮ ਬੀ ਤੇ ਏ-ਬੈਂਡ ’ਚ ਹੀ ਹਨ। ਇਹ ਸਭ ਤੋਂ ਥੱਲੇ ਵਾਲਾ ਬੈਂਡ ਹੈ। ਮਿਤਰਾ ਨੇ ਦੱਸਿਆ ਹੈ ਕਿ ਸਾਰੇ ਪਾਈਲਟ ਇਕ ਜੂਨ 2021 ਤੋਂ ਅਗਲੇ ਤਿੰਨ ਮਹੀਨੇ ਤਿੰਨ ਦਿਨ ਦਾ LWP ਲੈਣਗੇ