Home » ਜੈਪਾਲ ਭੁੱਲਰ ਨੂੰ ਮੁਕਾਬਲੇ ‘ਚ ਨਹੀਂ ਮਾਰਿਆ, ਤਸੀਹੇ ਦੇ ਮਾਰਿਆ ? ਪਰਿਵਾਰ ਨੇ ਕੀਤਾ ਹਾਈਕੋਰਟ ਦਾ ਰੁਖ਼
India India News

ਜੈਪਾਲ ਭੁੱਲਰ ਨੂੰ ਮੁਕਾਬਲੇ ‘ਚ ਨਹੀਂ ਮਾਰਿਆ, ਤਸੀਹੇ ਦੇ ਮਾਰਿਆ ? ਪਰਿਵਾਰ ਨੇ ਕੀਤਾ ਹਾਈਕੋਰਟ ਦਾ ਰੁਖ਼

Spread the news

ਫਿਰੋਜ਼ਪੁਰ: ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਹਾਈਕੋਰਟ ਦਾ ਰੁਖ਼ ਕੀਤਾ ਹੈ। ਜੈਪਾਲ ਦੇ ਪਿਤਾ ਨੇ ਕਿਹਾ ਕਿ ਅਸੀਂ ਹਾਈਕੋਰਟ ਵਿੱਚ ਅਪੀਲ ਕਰਾਂਗੇ। ਉਨ੍ਹਾਂ ਨੇ ਮੁੱਠਭੇੜ ‘ਤੇ ਸਵਾਲ ਖੜ੍ਹੇ ਕੀਤੇ ਹਨ। ਜੈਪਾਲ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਜੈਪਾਲ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ ਤੇ ਮਗਰੋਂ ਮੁਕਾਬਲਾ ਕਹਿ ਦਿੱਤਾ ਗਿਆ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਮੁਕਾਬਲੇ ਤੋਂ ਪਹਿਲਾਂ ਉਸ ਦੀਆਂ ਪਸਲੀਆਂ ਤੋੜੀਆਂ ਗਈਆਂ ਸੀ। ਇਸ ਕਾਰਨ ਉਹ ਫਿਰ ਪੋਸਟ ਮਾਰਟਮ ਦੀ ਮੰਗ ਕਰ ਰਹੇ ਹਨ। ਫਿਰੋਜ਼ਪੁਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਸਿਰਫ ਹਾਈਕੋਰਟ ਹੀ ਕੋਈ ਫੈਸਲਾ ਕਰ ਸਕਦੀ ਹੈ।