Home » ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਅੱਜ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਸਮਰਪਿਤ ਇਹ ਨਿਵੇਕਲੀ ਸ਼ੁਰੂਆਤ
India India News

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਅੱਜ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਸਮਰਪਿਤ ਇਹ ਨਿਵੇਕਲੀ ਸ਼ੁਰੂਆਤ

Spread the news

Sushant Singh Rajput Death Anniversary: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਅੱਜ ਦੇ ਦਿਨ 14 ਜੂਨ, 2020 ਨੂੰ ਹੋਈ ਸੀ। ਉਨ੍ਹਾਂ ਦੀ ਪਹਿਲੀ ਬਰਸੀ ਤੋਂ ਇਕ ਦਿਨ ਪਹਿਲਾਂ ਸੁਸ਼ਾਂਤ ਦੀ ਜ਼ਿੰਦਗੀ ਦੇ ਅਨੋਖੇ ਸਫ਼ਰ ਤੇ ਉਨ੍ਹਾਂ ਦੀ ਤਮਾਮ ਉਪਲਬਧੀਆਂ ਬਾਰੇ ਇਕ ਵੈਬਸਾਈਟ ਦੀ ਸ਼ੁਰੂਆਤ ਕੀਤੀ ਗਈ ਹੈ। ਤੇ ਇਸ ਵੈਬਸਾਈਟ ਦਾ ਨਾਂਅ ਹੈ www.ImmortalSushant.com. ਤੇ ਇਸ ਵੈਬਸਾਈਟ ਨੂੰ ਸੁਸ਼ਾਂਤ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਤੇ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਹੈ।

ਦਸ ਦੇਈਏ ਇਸ ਵੈਬਸਾਈਟ ਦੀ ਖਾਸੀਅਤ ਇਹ ਹੈ ਕਿ ਇਸ ‘ਚ ਲੋਕਾਂ ਨੂੰ ਨਾ ਸਿਰਫ਼ ਸੁਸ਼ਾਂਤ ਦੇ ਫ਼ਿਲਮੀ ਸਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ ਸਗੋਂ ਫਿਲਮਾਂ ਤੋਂ ਇਲਾਵਾ ਸੁਸ਼ਾਂਤ ਦੀਆਂ ਰੁਚੀਆਂ, ਸ਼ੌਕ ਪੂਰੇ ਕਰਨ ਲਈ ਕੀਤੇ ਯਤਨ, ਸੁਸ਼ਾਂਤ ਨਾਲ ਜੁੜੇ ਟ੍ਰੈਂਡਸ ਜਾਣਨ ਤੇ ਸੁਸ਼ਾਂਤ ਦੀਆਂ ਤਸਵੀਰਾਂ ਤੇ ਇੰਟਰਵਿਊ ਦੇਖਣ ਦਾ ਮੌਕਾ ਮਿਲੇਗਾ।