ਚੰਡੀਗੜ੍ਹ : ਪੰਜਾਬੀ ਅਦਾਕਾਰ ਤੋਂ ਸਮਾਜਿਕ ਕਾਰਕੁੰਨ ਬਣੇ ਦੀਪ ਸਿੱਧੂ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ ਹੈ। ਦੀਪ ਸਿੱਧੂ ਨੇ ਆਪਣੀ ਪੋਸਟ ‘ਚ ਇਸ ਬਾਰੇ ਦੱਸਦਿਆਂ ਲਿਖਿਆ ਹੈ ਕਿ ਕਿਸੇ ਨੇ ਮੈਨੂੰ ਕੁੱਝ ਸ਼ੱਕੀ ਪਦਾਰਥ ਦੇ ਕੇ ਨਸ਼ੇ ਦਿੱਤੇ ਹਨ, ਜਿਸ ਕਾਰਨ ਮੈਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।
ਹੁਣ ਮੇਰੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ ਤੇ ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ, ਜੋ ਮੈਂ ਆਪਣੇ ਆਪ ਪਹਿਲਾਂ ਨਹੀਂ ਸਮਝਿਆ। ਵਾਹਿਗੁਰੂ ਸਾਡੇ ਸਾਰਿਆਂ ਨੂੰ ਅਸੀਸ ਦੇਵੇ।