ਨਿਊਜੀਲੈਂਡ ‘ਚ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਰਫ਼ਤਾਰ ਫੜਦੀ ਨਜ਼ਰ ਆ ਰਹੀ ਹੈ।ਇਸ ਮੌਕੇ ਡਰਾਇਰੈਕਟਰ ਜਨਰਲ ਹੈਲਥ ਐਸ਼ਲੇ ਬਲੂਮਫਿਲਡ ਨੇ ਦੱਸਿਆ ਕਿ ਦੇਸ਼ ਭਰ ‘ਚ ਹੁਣ ਤੱਕ 891,702 ਕੋਵਿਡ ਵੈਕਸੀਨ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਬੀਤੀ ਕੱਲ ਦੇਸ਼ ਭਰ ‘ਚ 21,000 ਡੋਜ਼ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਹੁਣ ਪੂਰੇ ਦੇਸ਼ ‘ਚ 3 ਲੱਖ 25 ਹਜਾਰ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਵੀ ਲਗਾਈ ਜਾ ਚੁੱਕੀ ਹੈ। ਡਾਕਟਰ ਬਲੂਮਫਿਲਡ ਨੇ ਪ੍ਰੈਸ ਵਾਰਤਾ ‘ਚ ਇਹ ਵੀ ਦੱਸਿਆ ਕਿ ਅਸੀਂ ਇਸ ਮਹੀਨੇ ਦੇ ਅੰਤ ਵਿੱਚ Group-3 ਦੀ ਵੈਕਸੀਨੇਸ਼ਨ ਸ਼ੁਰੂ ਕਰਨ ਜਾ ਰਹੀ ਹੈ। ਬਲੂਮਫਿਲਡ ਮੁਤਾਬਿਕ ਅਗਲੇ ਮਹੀਨੇ ਦੇ ਪਹਿਲੇ ਹਫਤੇ ਕੋਵਿਡ ਵੈਕਸੀਨ ਦੀ ਵੱਡੀ ਖੇਪ ਵੀ ਨਿਊਜੀਲੈਂਡ ਪਹੁੰਚ ਰਹੀ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਵੈਕਸੀਨੇਸ਼ਨ ਦੇ ਪ੍ਰੋਗਰਾਮ ‘ਚ ਕੋਈ ਵੀ ਖੜੋਤ ਨਾ ਆਵੇ।
ਜਿਕਰਯੋਗ ਹੈ ਕਿ ਸਰਕਾਰ ਵੱਲੋਂ ਵੈਕਸੀਨੇਸ਼ਨ ਮੁਹਿੰਮ ਨੂੰ ਤੇਜ ਕਰਨ ਲਈ ਵੈਕਸੀਨੇਸ਼ਨ ਸੈਂਟਰਾਂ ਦੀ ਗਿਣਤੀ ਵੀ ਦੇਸ਼ ਭਰ 'ਚ ਵਧਾਈ ਜਾ ਰਹੀ ਹੈ।