ਫਰਿਜ਼ਨੋ/ਕੈਲੀਫੋਰਨੀਆ – ਅਮਰੀਕਾ ਦੇ ਉੱਤਰੀ ਇਲੀਨੋਏ ਵਿਚ ਸੋਮਵਾਰ ਨੂੰ ਕੈਮੀਕਲ ਪਲਾਂਟ ‘ਚ ਵੱਡੇ ਧਮਾਕੇ ਕਾਰਨ ਭਿਆਨਕ ਲੱਗ ਗਈ। ਤੇ ਇਸ ਅੱਗ ਨਾਲ ਵੱਡੇ ਪੱਧਰ ‘ਤੇ ਤਬਾਹੀ ਮਚ ਗਈ ਹੈ। ਇਹ ਅੱਗ ਜੋ ਕਿ ਮੰਗਲਵਾਰ ਤੱਕ ਲੱਗੀ ਰਹੀ, ਜਿਸ ਦੇ ਕਾਰਨ ਇਲਾਕੇ ਵਿਚ ਸੈਂਕੜੇ ਲੋਕਾਂ ਨੂੰ ਘਰ ਛੱਡਣ ਲਈ ਵੀ ਕਿਹਾ ਗਿਆ ਸੀ। ਦੱਸ ਦਈਏ ਕਿ ਇਕ ਫੈਡਰਲ ਏਜੰਸੀ ਵੱਲੋਂ ਪਲਾਂਟ ਦਾ ਮੁਆਇਨਾ ਕਰਨ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਰੌਕਟਨ ਸਥਿਤ ਚੇਮਟੂਲ ਕੈਮੀਕਲ ਪਲਾਂਟ ਵਿਚ ਲੱਗੀ ਅੱਗ ਨੇ ਸਾਵਧਾਨੀ ਵਜੋਂ ਇਕ ਮੀਲ ਦੇ ਘੇਰੇ ਵਿਚ 125 ਤੋਂ ਜ਼ਿਆਦਾ ਘਰਾਂ ਅਤੇ ਕਾਰੋਬਾਰਾਂ ਨੂੰ ਖਾਲ੍ਹੀ ਕਰਨ ਲਈ ਮਜ਼ਬੂਰ ਕੀਤਾ ਹੈ।
ਦੱਸਣਯੋਗ ਗੱਲ ਇਹ ਹੈ ਕਿ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਦੀ ਕਾਰਵਾਈ ਕਰਦੇ ਹੋਏ 2 ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ ਅਤੇ 70 ਕਾਮਿਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕੀਤੀ। ਤੇ ਇਸ ਦੇ ਨਾਲ ਹੀ ਅਧਿਕਾਰੀਆਂ ਨੇ ਘਰ ਤੋਂ ਬਾਹਰ ਜਾਣ ਵਾਲੇ ਲੋਕਾਂ ਤੋਂ ਮੁਆਫ਼ੀ ਮੰਗੀ। ਦੱਸ ਦਈਏ ਲਈ ਅੱਗ ਬੁਝਾਊ ਟੀਮਾਂ ਨੇ ਮੰਗਲਵਾਰ ਨੂੰ ਇਕ ਵਿਸ਼ੇਸ਼ ਝੱਗ ਨਾਲ ਅੱਗ ‘ਤੇ ਕਾਬੂ ਪਾਇਆ। ਅਮਰੀਕਾ ਦੇ ਲੇਬਰ ਵਿਭਾਗ ਦੇ ਅਨੁਸਾਰ ਇਸ ਘਟਨਾ ਤੋਂ ਪਹਿਲਾਂ ਯੂ. ਐੱਸ. ਡਿਪਾਰਟਮੈਂਟ ਆਫ ਆਕੂਪੈਸ਼ਨਲ ਹੈਲਥ ਐਂਡ ਸੇਫਟੀ ਐਡਮਿਨੀਸਟ੍ਰੇਸ਼ਨ (ਓ. ਐਚ. ਐਸ. ਏ.) ਦੇ ਇੰਸਪੈਕਟਰਾਂ ਨੇ 20 ਮਈ ਨੂੰ ਰੌਕਟਨ, ਇਲੀਨੋਏ ਵਿਚ ਚੈਮਟੂਲ ਇੰਕ ਵਿਖੇ ਸਿਹਤ ਜਾਂਚ ਕੀਤੀ ਸੀ। ਤੇ ਇਸ ਬਾਰੇ ਮੰਗਲਵਾਰ ਨੂੰ ਏਜੰਸੀ ਨੇ ਕਿਹਾ ਕਿ ਸੋਮਵਾਰ ਦੇ ਵਿਸਫੋਟ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਹੈ।