Home » ਗ੍ਰਹਿ ਮੰਤਰਾਲੇ ਨੇ TMC ਦੇ ਨੇਤਾ ਮੁਕੁਲ ਰਾਏ ਦੀ ਸੁਰੱਖਿਆ ਹਟਾਈ, ਸੀਆਰਪੀਐੱਫ Security ਵਾਪਸ ਲੈਣ ਦੀ ਪ੍ਰਕਿਰਿਆ ’ਚ
India India News World World News

ਗ੍ਰਹਿ ਮੰਤਰਾਲੇ ਨੇ TMC ਦੇ ਨੇਤਾ ਮੁਕੁਲ ਰਾਏ ਦੀ ਸੁਰੱਖਿਆ ਹਟਾਈ, ਸੀਆਰਪੀਐੱਫ Security ਵਾਪਸ ਲੈਣ ਦੀ ਪ੍ਰਕਿਰਿਆ ’ਚ

Spread the news

ਏਐੱਨਆਈ, ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ’ਚ ਗਏ ਨੇਤਾ ਮੁਕੁਲ ਰਾਏ ਦੀ ਸੁਰੱਖਿਆ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਾਪਸ ਲੈ ਲਈ ਹੈ। ਤੇ ਉਨ੍ਹਾਂ ਦੀ ਸੁਰੱਖਿਆ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਰਕਾਰੀ ਸੂਤਰਾਂ ਮੁਤਾਬਿਕ ਤ੍ਰਿਣਮੂਲ ਕਾਂਗਰਸ ਨੇਤਾ ਮੁਕੁਲ ਰਾਏ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਆਦੇਸ਼ ਕੱਲ੍ਹ ਹੀ ਜਾਰੀ ਕਰ ਦਿੱਤਾ ਸੀ। ਅਤੇ ਫਿਲਹਾਲ ਸੀਆਰਪੀਐੱਫ ਸੁਰੱਖਿਆ ਵਾਪਸ ਲੈਣ ਦੀ ਪ੍ਰਕਿਰਿਆ ’ਚ ਹੈ। ਮੁਕੁਲ ਰਾਏ ਦੇ ਬੇਟੇ ਸੁਭ੍ਰਾਂਸ਼ੂ ਦੀ ਕੇਂਦਰੀ ਸੁਰੱਖਿਆ ਪਿਛਲੇ ਸ਼ਨੀਵਾਰ ਨੂੰ ਹੀ ਵਾਪਸ ਲੈ ਲਈ ਗਈ ਸੀ।

ਦੱਸ ਦਈਏ ਕਿ ਮੁਕੁਲ ਰਾਏ ਨੇ ਟੀਐੱਮਸੀ ’ਚ ਸ਼ਾਮਿਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਗ੍ਰਹਿ ਮੰਤਰਾਲੇ ਨੂੰ ਇਕ ਪੱਤਰ ਲਿਖ ਕੇ ਆਪਣੀ ਸੀਆਰਪੀਐੱਫ ਸੁਰੱਖਿਆ ਵਾਪਲ ਲੈਣ ਲਈ ਕਿਹਾ ਸੀ। ਜਿਸਤੋਂ ਬਾਅਦ ਕੱਲ੍ਹ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਤੋਂ ਬੰਗਾਲ ਸਰਕਾਰ ਦੁਆਰਾ ਵਾਈ ਗ੍ਰੇਡ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।