ਸੀਐੱਮ ਕੈਪਟਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਦਾ ਟਵਿਟਰ ਹਮਲਾ ਹੁਣ ਸੜਕਾਂ ਤੇ ਵੀ ਆਮ ਦਿਖਾਈ ਦੇ ਰਿਹਾ ਐ। ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਕੈਪਟਨ ਤਾਂ ਹੀ ਇਕ ਹੀ ਹੁੰਦਾ ਹੈ ਦੇ ਪੋਸਟਰ ਲਗਾ ਰਹੇ ਹਨ। ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸਾਰਾ ਹੀ ਪੰਜਾਬ ਸਿੱਧੂ ਦੇ ਨਾਲ ਦੇ ਪੋਸਟਰ ਲੱਗਾ ਰਹੇ ਨੇ । ਇਸ ਤਰ੍ਹਾਂ ਹੀ ਅੰਮ੍ਰਿਤਸਰ ਵਿੱਚ ਸਿੱਧੂ ਦੇ ਸਮਰਥਕਾਂ ਨੇ ਸ਼ਹਿਰ ਭਰ ਚ ਪੋਸਟਰ ਲਗਾ ਕੇ ਇਕ ਫਿਰ ਦੋਵਾਂ ਧਿਰਾਂ ਵਿੱਚਕਾਰ ਪੋਸਟਰ ਵਾਰ ਸ਼ੁਰੂ ਹੋ ਗਈ ਹੈ।
