Home » ਨਵਜੋਤ ਸਿੱਧੂ ਨੂੰ ਰੋਕਣ ਲਈ ਕੈਪਟਨ ਤੇ ਬਾਜਵਾ ਦੀ ਮੀਟਿੰਗ ਨੇ ਕਾਂਗਰਸ ‘ਚ ਮਚਾਈ ਹਲਚਲ
India India News World World News

ਨਵਜੋਤ ਸਿੱਧੂ ਨੂੰ ਰੋਕਣ ਲਈ ਕੈਪਟਨ ਤੇ ਬਾਜਵਾ ਦੀ ਮੀਟਿੰਗ ਨੇ ਕਾਂਗਰਸ ‘ਚ ਮਚਾਈ ਹਲਚਲ

Spread the news

ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਿਹਾ ਸਿਆਸੀ ਘਮਾਸਾਨ ਹੁਣ ਇੱਕ ਨਵੇਂ ਮੋੜ ’ਤੇ ਆ ਗਿਆ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਵਿਰੁੱਧ ਵਿਰੋਧੀ ਧਿਰਾਂ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਆ ਗਈਆਂ ਹਨ।

ਦਰਅਸਲ, ਤੁਹਾਨੂੰ ਦੱਸ ਦਈਏ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਨਵਜੋਤ ਸਿੱਧੂ ਨੂੰ ਜ਼ਰੂਰਤ ਤੋਂ ਵੱਧ ਪਹਿਲ ਦੇਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਵਿਧਾਇਕ ਨਾਰਾਜ਼ ਹਨ। ਇਨ੍ਹਾਂ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਖੜ੍ਹਾ ਕਰਨ ਪਿੱਛੇ ਪੁਰਾਣੇ ਕਾਂਗਰਸੀਆਂ ਦਾ ਹੱਥ ਹੈ; ਜਦਕਿ ਸਿੱਧੂ ਹਾਲੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ’ਚ ਸ਼ਾਮਲ ਹੋਇਆ ਹੈ । ਤੇ ਹੁਣ ਸਿੱਧੂ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਇੱਕੋ ਮੰਚ ਉੱਤੇ ਆਉਣ ਲਈ ਤਿਆਰ ਹੋ ਗਏ ਹਨ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੋ ਪਾੜ ਹੁੰਦੀ ਹੋਈ ਦਿੱਖ ਰਹੀ ਸੀ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਬਿਆਨਬਾਜ਼ੀਆਂ ਵੀ ਚੱਲਦੀਆਂ ਆ ਰਹੀਆਂ ਸਨ ਅਤੇ ਦੋਵੇਂ ਇੱਕ-ਦੂਜੇ ਵਿਰੁੱਧ ਸਿਆਸੀ ਤੰਜ ਕੱਸਦੇ ਆ ਰਹੇ ਹਨ। ਇਸੇ ਦੇ ਚੱਲਦੇ ਬੀਤੇ ਦਿਨੀਂ ਕੇਂਦਰੀ ਹਾਈਕਮਾਂਡ ਨੇ ਦੋਵਾਂ ਵਿਚਾਲੇ ਦਖ਼ਲ ਦਿੰਦਿਆਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਿਆ ਸੀ।