ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਜਦੋਂ ਸਿਖਰ ਤੇ ਰਸੀ ਤਾਂ ਇਸਦੇ ਹੀ ਦੌਰਾਨ ਐਪ੍ਰਲ ਦੇ ਮਹੀਨੇ ਕੁੰਭ ਮੇਲੇ ‘ਚ ਜਾਣ ਦੇ ਸ਼ੋਕੀਨ ਲੋਕਾਂ ਦਾ ਆਮ ਲੋਕਾਂ ਦੀ ਜਾਨ ਨਾਲ ਖੇਡਣ ਦਾ ਪਰਦਾਫਾਸ ਹੋਇਆ ਹੈ। ਜੀ ਹਾਂ ਇਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੁੰਭ ਦੇ ਮੇਲੇ ‘ਚ ਜਾਣ ਲਈ ਇਕ ਲੱਖ ਲੋਕਾਂ ਵੱਲੋਂ ਕੋਰੋਨਾ ਦੀਆਂ ਫਰਜੀ ਰਿਪੋਰਟਾਂ ਤਿਆਰ ਕਰਵਾਉਣ ਦਾ ਸੱਚ ਸਾਹਮਣੇ ਆਇਆ ਹੈ। ਇਹ ਸੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਫਰੀਦਕੋਟ ਦੇ ਰਹਿਣ ਵਾਲੇ ਵਿਪਨ ਮਿਤਲ ਨੂੰ ਫੋਨ ਆਇਆ ਕਿ ਉਸਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ ਜਦੋਂ ਕਿ ਉਹ ਕਦੇ ਕੁੰਭ ਦੇ ਮੇਲੇ ‘ਚ ਗਿਆ ਹੀ ਨਹੀਂ। ਮਿਤਲ ਨੇ ਪੰਜਾਬ ਦੇ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਇਸ ਦੀ ਜਾਂਚ ਕੀਤੀ ਜਿਸ ਵਿੱਚ ਸਾਹਮਣੇ ਆਇਆ ਕਿ ਹਰਿਆਣਾ ਦੀ ਇਕ ਲੈਬਾਰਟਰੀ ਚ ਇਹ ਰਿਪੋਰਟਾਂ ਤਿਆਰ ਹੋਈਆਂ ਸਨ ਜੋ ਕਿ ਫਰਜੀ ਹਨ ਤੇ ਇਹ ਰਿਪਰੋਟਾਂ ਲੱਗ ਭੱਗ ਇਕ ਲੱਖ ਲੋਕਾਂ ਨੇ ਕਰਵਾਈਆਂ ਜਿਸਨੇ ਕੇਂਦਰੀ ਸਿਹਤ ਵਿਭਾਗ ਤੇ ਵੱਡੇ ਸਵਾਲ ਖੜੇ ਕੀਤੇ।
