ਨਿਊਜ਼ੀਲੈਂਡ ‘ਚ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਸਰਕਾਰ ਨੇ ਕੁੱਝ ਹਦਾਇਤਾਂ ਜਾਰੀ ਕੀਤੀਆਂ ਹਨ। ਅਜਿਹੇ ਚ ਨਿਊਜ਼ੀਲੈਂਡ ਸਰਕਾਰ ਨੇ ਘੁੰਮਣ ਆਉਣ ਵਾਲੇ ਹਰ ਇੱਕ ਵਿਅਕਤੀ ਲਈ ਕੋਵਿਡ ਪਾਸਪੋਰਟ ਲਾਜ਼ਮੀ ਕਰ ਦਿੱਤਾ ਗਿਆ ਹੈ |ਇਸ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਸੰਬੰਧੀ ਐਲਾਨ ਕਰਦਿਆਂ ਦੱਸਿਆ ਕਿ ਬਾਰਡਰ ਖੁੱਲਣ ਤੋਂ ਬਾਅਦ ਸਿਰਫ ਓਹੀ ਵਿਅਕਤੀ ਹੀ ਨਿਊਜ਼ੀਲੈਂਡ ‘ਚ ਦਾਖਿਲ ਹੋ ਸਕਣਗੇ ,ਜਿੰਨ੍ਹਾਂ ਦੇ ਕੋਲ ਕੋਵਿਡ ਵੈਕਸੀਨ ਪਾਸਪੋਰਟ ਹੋਵੇਗਾ |ਨਿਊਜ਼ੀਲੈਂਡ ‘ਚ ਅਜਿਹੇ ਹਰ ਵਿਅਕਤੀ ਦੇ ਦਾਖਿਲ ਹੋਣ ਤੇ ਪਾਬੰਦੀ ਹੋਵੇਗੀ। ਜਿਸ ਨੂੰ ਕੋਵਿਡ ਦੇ ਦੋ ਟੀਕੇ ਨਹੀਂ ਲੱਗੇ ਹੋਣਗੇ |ਉੱਥੇ ਹੀ ਦੂਜੇ ਬਾਰਡਰ ਖੋਲ੍ਹੇ ਜਾਣ ਦੇ ਸੰਬੰਧ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਫੈਸਲਾ ਲੈਣ ਦਾ ਸਮਾਂ ਅਜੇ ਦੂਰ ਹੈ |ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਦੇ ਅੰਤ ਤੱਕ 16 ਸਾਲ ਤੇ ਉਸ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਵੀ ਕੋਵਿਡ ਵੈਕਸੀਨ ਦੇ ਯੋਗ ਕਰ ਦਿੱਤਾ ਜਾਵੇਗਾ |ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਿਸ਼ਵਾਸ਼ ਜਤਾਇਆ ਹੈ ਕਿ ਇਸ ਸਾਲ ਦੇ ਅੰਤ ਤੱਕ ਪੂਰੇ ਦੇਸ਼ ਨੂੰ ਵੈਕਸੀਨੇਟ ਕਰ ਦਿੱਤਾ ਜਾਵੇਗਾ |
ਜਿਕਰਯੋਗ ਹੈ ਕਿ ਕੋਵਿਡ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਅੱਜ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਸੀ |ਇਸ ਪ੍ਰੈੱਸ ਵਾਰਤਾ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਡਾਇਰੈਕਟਰ ਜਨਰਲ ਹੈਲਥ ਐਸ਼ਲੇ ਬਲੂਮਫਿਲਡ ਵੀ ਮੌਜੂਦ ਰਹੇ |