ਨਿਊਯਾਰਕ : ਜਿਵੇ ਕਿ ਤੁਹਾਨੂੰ ਪਤਾ ਹੀ ਹੈ ਅੱਜਕਲ ਦੇ ਸਮੇਂ ਚ ਧੀਆਂ ਪੁੱਤਰਾਂ ਨਾਲੋਂ ਵੱਧ ਮੋਹ ਪਿਆਰ ਤੇ ਇੱਜਤ ਕਰਦੀਆਂ ਹਨ ਤੇ ਪੁੱਤਰਾਂ ਨਾਲੋਂ ਵੱਧ ਨਾਮ ਰੋਸ਼ਨ ਕਰਦੀਆਂ ਹਨ। ਇਕੱਲੇ ਪੰਜਾਬ ਜਾਂ ਸਕੂਲਾਂ ਚ ਹੀ ਨਹੀਂ ਬਲਕਿ ਵਿਦੇਸ਼ੀ ਧਰਤੀ ਤੇ ਵੀ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਹਿਜਾ ਹੀ ਕੁੱਝ ਕਰ ਵਿਖਾਇਆ ਪੰਜਾਬ ਦੀ ਧੀ ਅਮਨਦੀਪ ਕੌਰ ਜੋ ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸਨ-ਜੋਕੋਕਿਨ ਨਾਂ ਦੀ ਕਾਉਂਟੀ ਵਿਚ ਅਮਨਦੀਪ ਕੌਰ ਸ਼ੈਰਿਫ ਬਣੀ ਹੈ। ਅਮਨਦੀਪ ਕੌਰ ਨੇ ਪਹਿਲਾਂ ਲਾਇਸੈਂਸ ਸ਼ੁਦਾ ਕਿੱਤਾ ਮੁੱਖੀ ਨਰਸਿੰਗ ਦੀ ਡਿਗਰੀ ਵੀ ਲਈ ਹੋਈ ਹੈ ਪਰ ਉਸ ਨੇ ਪੁਲਸ ਦੀ ਇਸ ਨੌਕਰੀ ਨੂੰ ਚੁਣਿਆ ਹੈ।
ਸਾਰੇ ਭਾਈਚਾਰੇ ਲਈ ਇਹ ਬੜੀ ਮਾਣ ਦੀ ਗੱਲ ਇਹ ਹੈ ਕਿ ਅਮਨਦੀਪ ਕੌਰ ਨੇ 96% ਪ੍ਰਤੀਸ਼ਤ ਨੰਬਰਾਂ ਨਾਲ ਸ਼ੈਰਿਫ ਅਕੈਡਮੀ ਦੀ ਪੜ੍ਹਾਈ ਤੇ ਟਰੇਨਿੰਗ ਪਾਸ ਕੀਤੀ ਹੈ। ਇਹ ਹੋਣਹਾਰ ਕੁੜੀ ਦੇ ਪਿਤਾ ਦਾ ਨਾਂ ਸਰਦਾਰ ਜਸਵਿੰਦਰ ਸਿੰਘ ਨਿੱਝਰ ਹੈ ਜੋ ਪੇਸ਼ੇ ਵਜੋਂ ਇਕ ਕਾਰ ਮੈਕੇਨਿਕ ਹਨ। ਤੇ ਇਸ ਕੁੜੀ ਨੇ ਆਪਣੇ ਪਿਤਾ ਦਾ ਨਾਮ ਰੋਸ਼ਨ ਕੀਤਾ।