
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨਵੀਂ SIT ਦੀ ਤਿੰਨ ਮੈਬਰੀ ਟੀਮ ਪ੍ਰਕਾਸ਼ ਸਿੰਘ ਬਾਦਲ ਤੋਂ ਬਰਗਾੜੀ ਮਾਮਲੇ ਬਾਰੇ ਪੁੱਛ ਪੜਤਾਲ ਕਰਨ ਲਈ ਪਹੁੰਚੀ । ਇਸਦੇ ਤਹਿਤ ਹੀ ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ‘ਚ ਸਥਿਤ ਰਹਾਇਸ਼ ਦੇ ਆਲੇ ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਤੁਹਾਨੂੰ ਦਸਦਈਏ ਕੇ ਬੇਅਦਬੀ ਤੇ ਕੋਟਕਪੁਰਾ ਗੋਲੀ ਕਾਂਡ ਬਾਰੇ ਜਾਂਚ ਪੜਤਾਲ ਕਰਨ ਲਈ ਐਸਆਈਟੀ ਦੀ ਤਿੰਨ ਮੈਂਬਰੀ ਟੀਮ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਸਾਰੇ ਮਾਮਲੇ ਬਾਰੇ ਪੁੱਛ ਪੜਤਾਲ ਕਰ ਰਹੀ ਹੈ। ਉਥੇ ਹੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਇਥੇ ਪਹੁੰਚੀ ਹੋਈ ਸੀ। ਤਹਾਨੂੰ ਦਸਈਏ ਕਿ ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਹਤ ਖਰਾਬ ਹੋਣ ਬਾਰੇ ਕਹਿ ਕਿ ਐਸਆਈਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਐਸਆਈਟੀ ਨੇ ਇਸ ਤੇ ਸਖਤ ਐਕਸ਼ਨ ਲੈਂਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾਕੇ ਹੀ ਉਨ੍ਹਾਂ ਤੋਂ ਪੁੱਛ ਪੜਤਾਲ ਕਰਨ ਬਾਰੇ ਕਿਹਾ ਸੀ, ਜਿਸ ਦੇ ਚਲਦਿਆਂ ਇਹ ਟੀਮ ਇਥੇ ਪਹੁੰਚ ਗਈ। ਹੁਣ ਦੇਖਣਾ ਹੋਵੇਗੀ ਕਿ ਇਹ ਪੁੱਛ ਪੜਤਾਲ ਤੋਂ ਕੀ ਕੁੱਝ ਸਾਹਮਣੇ ਆਵੇਗਾ।