
ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਜਿਹਾ ਹੀ ਇਕ ਹੋਰ ਮਾਮਲਾ ਬੀਤੇ ਕੱਲ੍ਹ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਜੌਲੀਆਂ ਤੋਂ ਸਾਹਮਣੇ ਇਆਇ ਹੈ ਜਿਥੇ ਉਸ ਸਮੇਂ ਭੱਜ ਦੌੜ ਮੱਚ ਗਈ ਜਦੋਂ ਇਥੋਂ ਦੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਪਿੰਡ ਦੀ ਹੀ ਇਕ ਔਰਤ ਨੇ ਅੱਗ ਲਗਾ ਦਿੱਤੀ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਅੱਗ ਦੇ ਭੇਟ ਚੜ੍ਹ ਜਿਸ ਕਰਕੇ ਪਿੰਡ ਦੇ ਲੋਕਾਂ ਦਾ ਗੁਸਾ ਭੜਕ ਉਠਿਆ ਤੇ ਪ੍ਰਬੰਧਕ ਕਮੇਟੀ ਨੇ ਦੋਸ਼ੀ ਔਰਤ ਨੂੰ ਪੁਲਿਸ ਦੇ ਹਵਾਲੇ ਕੀਤਾ। ਉਥੇ ਹੀ ਅੱਜ ਸਵੇਰੇ ਇਥੇ ਪੁਲਿਸ ਪ੍ਰਸ਼ਾਸਨ ਨੂੰ ਓਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਘਟਨਾ ਵਾਲੀ ਥਾਂ ਤੇ ਦਮਦਮੀ ਟਕਸਾਲ,ਸਿੱਖ ਪ੍ਰਚਾਰ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਇਥੇ ਧਰਨਾ ਲਗਾ ਦਿੱਤਾ ਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਕੋਈ ਸਖਤ ਰੁਖ ਨਾ ਆਪਣਾਉਣ ਕਰਕੇ ਪ੍ਰਸ਼ਾਸਨ ਦੀ ਨਿਖੇਦੀ ਕੀਤੀ।
