Home » ਕੈਨੇਡਾ ‘ਚ ਵਾਪਰੀ ਦੁਖਦਾਈ ਦੁਰਘਟਨਾ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ
India India News World World News

ਕੈਨੇਡਾ ‘ਚ ਵਾਪਰੀ ਦੁਖਦਾਈ ਦੁਰਘਟਨਾ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ

Spread the news

 ਕੈਨੇਡਾ ‘ਚ ਵਾਪਰੀ ਦੁਖਦਾਈ ਦੁਰਘਟਨਾ ਵਿੱਚ ਗੁਰੂਹਰਸਹਾਏ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਇਆਇ ਹੈ। ਮਿਲੀ ਜਾਣਕਾਰੀ ਅਨੁਸਾਰ ਪੋਰਟ ਸਿਡਨੀ ਫਾਲ ਟੋਰਾਂਟੋ ਵਿੱਚ ਤਿੰਨ ਨੌਜਵਾਨ ਤੈਰਨ ਲਈ ਉਤਰੇ ਸਨ। ਗੁਰੂਹਰਸਹਾਏ ਦਾ ਨੌਜਵਾਨ ਸਾਹਿਲ ਹਾਂਡਾ ਪਿਛਲੇ ਪੰਜ ਸਾਲਾ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਸਾਹਿਲ ਹਾਂਡਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਦਾ ਪੁੱਤਰ ਹੈ।

ਮਿਲੀ ਜਾਣਕਾਰੀ ਅਨੁਸਾਰ ਸਾਹਿਲ ਹਾਂਡਾ ਤੇ ਉਸ ਦੇ ਜੋਸਤ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤਦਿਆਂ ਉਹ ਪੋਰਟ ਸਿਡਨੀ ਫਾਲ ਟੋਰਾਂਟੋ ਵਿਖੇ ਰੁੱਕੇ ਤਾਂ ਇਥੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਨਿਕਲਣ ਵਿੱਚ ਕਾਮਯਾਬ ਰਿਹਾ।