ਦੇਸ਼ ਭਰ ‘ਚ ਜਿਥੇ ਲੋਕਾਂ ਨੂੰ ਕੋਰੋਨਾ ਦੀ ਮਾਰ ਝੱਲਣਈ ਪੈ ਰਹੀ ਹੈ । ਉਥੇ ਹੀ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਮਹਿੰਗਾਈ ਕਰਕੇ ਲੋਕਾਂ ਦੇ ਨੱਕ ‘ਚ ਦਮ ਕਰਕੇ ਰੱਖ ਦਿੱਤਾ ਹੈ। ਇਸ ਦੇਲ ਚਲਦਿਆਂ ਜਗਰਾਓਂ ‘ਚ ਤੇਲ, ਰਸੋਈ ਗੈਸ ਤੋਂ ਇਲਾਵਾ ਆਮ ਵਸਤਾਂ ਦੇ ਅਸਮਾਨੀ ਛੂਹ ਰਹੇ ਭਾਅ ਖਿਲਾਫ ਸੜਕਾਂ ‘ਤੇ ਉਤਰੇ ਲੋਕਾਂ ਨੇ ਜਿੱਥੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਗੱਡੀਆਂ ਦਾ ਪਹੀਆ ਜਾਮ ਕਰਦਿਆਂ ਮਹਿੰਗਾਈ ਨੂੰ ਲੈ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਲਗਾਤਾਰ ਹਾਰਨ ਵਜਾਉਂਦਿਆਂ ਨਿਵੇਕਲੇ ਢੰਗ ਨਾਲ ਰੋਸ ਪ੍ਰਗਟਾਇਆ।
ਇਲਾਕੇ ਦੇ ਵੱਖ-ਵੱਖ ਪਿੰਡਾਂ ‘ਚੋਂ ਸੈਂਕੜੇ ਕਿਸਾਨ, ਮਜ਼ਦੂਰ ਤੇ ਅੌਰਤਾਂ ਨੇ ਇਸ ਰੋਸ ਪ੍ਰਦਰਸ਼ਨ ‘ਚ ਹਿੱਸਾ ਲਿਆ। ਪਿੰਡ ਸਿਧਵਾਂ ਕਲਾਂ ਤੇ ਕਾਉਂਕੇ ਕਲਾਂ ਤੋਂ ਨੌਜਵਾਨਾਂ, ਕਿਸਾਨਾਂ ਤੇ ਅੌਰਤਾਂ ਦਾ ਵੱਡਾ ਜਥਾ, ਸਥਾਨਕ ਸਿਹਤ ਕਾਮਿਆਂ ਦੀ ਪੈਰਾ ਮੈਡੀਕਲ ਸਟਾਫ ਦੀ ਜਥੇਬੰਦੀ, ਮਜ਼ਦੂਰ ਬਸਤੀਆਂ ‘ਚੋਂ ਮਜ਼ਦੂਰ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ‘ਚ ਤੋਂ ਬਿਨਾਂ ਲੋਕਾਂ ਨੇ ਇਸ ਵਿਸ਼ਾਲ ਰੋਸ ਪ੍ਰਦਰਸ਼ਨ ‘ਚ ਹਿੱਸਾ ਲਿਆ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ, ਗੁੁਰਪ੍ਰਰੀਤ ਸਿੰਘ ਸਿੱਧਵਾਂ, ਸੁੁਰਜੀਤ ਸਿੰਘ ਦੌਧਰ (ਕਾਉਂਕੇ), ਸਾਬਕਾ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ ਕਿਹਾ ਕਿ ਦੇਸ਼ ਦੀ ਹਕੂਮਤ ਤੇ ਨਿੱਜੀ ਕੰਪਨੀਆਂ ਦੋਵੇਂ ਆਮ ਲੋਕਾਂ ਦੀਆਂ ਜੇਬਾਂ ‘ਤੇ ਡਾਕਾ ਮਾਰ ਰਹੀਆਂ ਹਨ। ਤੇਲ ਉਤਪਾਦਨ ‘ਚ ਸਰਕਾਰੀ ਕੰਪਨੀਆਂ ਨਿਜੀ ਕਾਰਪੋਰੇਟਾਂ ਨੂੰ ਵੇਚਣ ਤੋਂ ਬਾਅਦ ਹੀ ਤੇਲ ਤੇ ਰਸੋਈ ਗੈਸ ਦੇ ਰੇਟਾਂ ‘ਚ ਮਹਿੰਗਾਈ ਬੇਲਗਾਮ ਹੋਈ ਹੈ।
ਅੱਜ ਦੇ ਸਮੇਂ ‘ਚ ਖਾਣ ਵਾਲੇ ਤੇਲਾਂ, ਦਾਲਾਂ, ਸਬਜ਼ੀਆਂ, ਫਲਾਂ ਦੇ ਰੇਟਾਂ ‘ਚ ਪੰਜਾਹ ਤੋਂ 100 ਫੀਸਦੀ ਤਕ ਦਾ ਵਾਧਾ ਆਮ ਕਿਰਤੀ ਲੋਕਾਂ ਦਾ ਕਚੂੰਮਰ ਕੱਢ ਰਿਹਾ ਹੈ। ਇਸ ਸਮੇਂ ਬੁੁਲਾਰਿਆਂ ਨੇ ਤੇਲ ਕੰਪਨੀਆਂ ਦੇ ਸਰਕਾਰੀ ਕਰਨ, ਤੇਲ ਤੇ ਕੇਂਦਰੀ ਤੇ ਸੂਬਾਈ ਟੈਕਸ ‘ਚ ਕਮੀ ਕਰਨ ਤੇ ਕੀਮਤਾਂ ‘ਚ ਵਾਧੇ ਨੂੰ ਤੁੁਰੰਤ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਦੌਰਾਨ ਸਥਾਨਕ ਕੈਂਟਰ ਯੂਨੀਅਨ ਨੇ ਆਪਣੇ ਵਹੀਕਲ ਜੀਟੀ ਰੋਡ ਮੋਗਾ ਸਾਈਡ ‘ਤੇ ਇਕ ਪਾਸੇ ਤੇ ਦੋ ਕਿਲੋਮੀਟਰ ਲੰਮੇ ਕਾਫ਼ਲੇ ਦੇ ਰੂਪ ਵਿਚ ਵਾਹਨ ਖੜ੍ਹੇ ਕਰ ਕੇ ਅਪਣੇ ਰੋਹ ਦਾ ਇਜ਼ਹਾਰ ਕੀਤਾ। ਉਪਰੰਤ ਧਰਨਾਕਾਰੀਆਂ ਨੇ ਪੰਜ ਮਿੰਟ ਲਈ ਪੂਰੇ ਜ਼ੋਰ ਨਾਲ ਹਾਰਨ ਵਜਾ ਕੇ ਸਰਕਾਰ ਦੇ ਬੋਲੇ ਕੰਨ੍ਹ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਥੋਂ ਧਰਨਾਕਾਰੀਆਂ ਨੇ ਸ਼ਹਿਰ ਦੀਆਂ ਸੜਕਾਂ ਤੇ ਲੰਬਾ ਰੋਸ ਮਾਰਚ ਕੀਤਾ। ਇਹ ਮਾਰਚ ਤਹਿਸੀਲ ਰੋਡ, ਰਾਣੀ ਝਾਂਸੀ ਚੌਕ, ਲਾਜਪਤ ਰਾਏ ਰੋਡ, ਰੇਲਵੇ ਰੋਡ ਤੋਂ ਹੁੰਦਾ ਹੋਇਆ ਰੇਲ ਪਾਰਕ ‘ਚ ਚੱਲ ਰਹੇ ਪੱਕੇ ਧਰਨੇ ‘ਚ ਪੁੱਜਾ। ਇਸ ਸਮੇ ਲੋਕ ਆਗੂ ਕੰਵਲਜੀਤ ਖੰਨਾ ਨੇ ਸਮੂਹ ਪ੍ਰਦਰਸ਼ਨਕਾਰੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਹਰਦੀਪ ਸਿੰਘ ਗਾਲਿਬ, ਧਰਮ ਸਿੰਘ ਸੂਜਾਪੁੁਰ, ਹਰਭਜਨ ਸਿੰਘ ਸਿਧਵਾਂ, ਜਗਜੀਤ ਸਿੰਘ ਕਲੇਰ, ਕਰਨੈਲ ਸਿੰਘ ਭੋਲਾ, ਮਦਨ ਸਿੰਘ, ਜਸਵਿੰਦਰ ਸਿੰਘ ਭਮਾਲ, ਹਰਬੰਸ ਕੋਰ ਕਾਉਂਕੇ, ਜਸਬੀਰ ਕੌਰ ਸਿਧਵਾਂ ਪ੍ਰਧਾਨ, ਕੁੁਲਜੀਤ ਸਿੰਘ ਸਿੱਧਵਾਂ, ਹਰਬੰਸ ਸਿੰਘ ਬਾਰਦੇਕੇ, ਸੁੁਖਦੇਵ ਸਿੰਘ ਗਾਲਿਬ, ਬਲਬੀਰ ਸਿੰਘ ਅਗਵਾੜ ਲੋਪੋ ਆਦਿ ਹਾਜ਼ਰ ਸਨ। ਇਸ ਸਮੇਂ ਪ੍ਰਸਿੱਧ ਗਾਇਕ ਲਖਵੀਰ ਸਿੰਘ ਸਿੱਧੂ, ਸਤਪਾਲ ਸਿੰਘ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁੁਰ ਨੇ ਗੀਤ ਕਵੀਸ਼ਰੀਆਂ ਰਾਹੀ ਰੰਗ ਬੰਨਿ੍ਹਆ।