ਲਾਲ ਕਿਲਾ ਹਿੰਸਾ ਨੂੰ ਕਰੀਬ 6 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਹੈ। ਉਥੇ ਹੀ ਇਸ ਹਿੰਸਾ ‘ਚ ਸ਼ਾਮਲ ਮੁਲਜ਼ਮਾਂ ਨੂੰ ਜਿਥੇ ਦਿੱਲੀ ਪੁਲਿਸ ਲੱਭ ਰਹੀ ਸੀ ਤੇ ਕਈ ਭਗੋੜਿਆਂ ਤੇ ਵੱਡੇ ਵੱਡੇ ਇਨਾਮ ਰੱਖ ਹੋਏ ਸਨ। ਇਸ ਦੇ ਦੌਰਾ ਹਨ ਪੰਜ ਮਹੀਨਿਆਂ ਤੋਂ ਵੱਧ ਫਰਾਰ ਰਹਿਣ ਵਾਲੇ 26 ਸਾਲਾ ਬੂਟਾ ਸਿੰਘ ਉਤੇ 50,000 ਰੁਪਏ ਦਾ ਇਨਾਮ ਰੱਖਿਆ ਸੀ। ਉਸ ਨੂੰ 30 ਜੂਨ ਨੂੰ ਪੰਜਾਬ ਦੇ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਦੌਰਾਨ ਹੀ ਬੂਟਾ ਸਿੰਘ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।
ਜਿਸ ਦੇ ਚਲਦਿਆਂ ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਇਸ ਸਾਲ ਗਣਤੰਤਰ ਦਿਵਸ ‘ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਕਥਿਤ ਤੌਰ ‘ਤੇ ਹਿੰਸਾ ਤੇ ਭੰਨ੍ਹਤੋੜ ਦੇ ਮਾਮਲੇ ਵਿੱਚ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਕਾਮਿਨੀ ਲਾਓ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਬੂਟਾ ਸਿੰਘ ਨੇ ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਇਸ ਕੇਸ ਵਿੱਚ ਮੁਲਜ਼ਮਾਂ ਦੀ ਪੈਰਵੀ ਲਈ ਵਕੀਲ ਜਸਪ੍ਰੀਤ ਰਾਏ, ਰਵਿੰਦਰ ਕੌਰ, ਵੀਪੀਐਸ ਸੰਧੂ, ਜਸਦੀਪ ਐਸ ਢਿੱਲੋਂ, ਕਪਿਲ ਮਦਾਨ, ਨਿਤਿਨ ਕੁਮਾਰ ਤੇ ਗੁਰਮੁਖ ਸਿੰਘ ਪੇਸ਼ ਹੋਏ। ਕਾਬਲੇਗੌਰ ਹੈ ਕਿ 26 ਜਨਵਰੀ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕੱਢੀ ਇੱਕ ਟਰੈਕਟਰ ਰੈਲੀ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨ ਦੀ ਪੁਲਿਸ ਨਾਲ ਝੜਪ ਹੋਈ ਤੇ ਲਾਲ ਕਿਲ੍ਹੇ ਵਿੱਚ ਦਾਖਲ ਹੋਏ। ਲਾਲ ਕਿਲੇ ਦੇ ਗੁੰਬਦ ‘ਤੇ ਧਾਰਮਿਕ ਝੰਡੇ ਲਹਿਰਾਏ ਤੇ ਸੈਂਕੜੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।
5 ਮਹੀਨਿਆਂ ਤੋਂ ਵੱਧ ਫਰਾਰ ਰਹਿਣ ਤੋਂ ਬਾਅਦ 26 ਸਾਲਾ ਬੂਟਾ ਸਿੰਘ ਉਤੇ 50,000 ਰੁਪਏ ਦਾ ਇਨਾਮ ਰੱਖਿਆ ਸੀ। ਉਸ ਨੂੰ 30 ਜੂਨ ਨੂੰ ਪੰਜਾਬ ਦੇ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਅਨੁਸਾਰ, ਬੂਟਾ ਸਿੰਘ ਇੱਕ ਹਿੰਸਕ ਭੀੜ ਦਾ ਹਿੱਸਾ ਸੀ ਜਿਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਤੇ ਜਨਤਕ ਜਾਇਦਾਦ ਨੂੰ ਤੋੜਿਆ ਸੀ। ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਨ ਤੇ ਕਥਿਤ ਸਾਜਿਸ਼ ਲਈ ਫੰਡ ਦੇਣ ਦੇ ਸ੍ਰੋਤ ਦਾ ਪਤਾ ਲਾਉਣ ਲਈ ਅਦਾਲਤ ਤੋਂ ਉਸ ਦੀ ਪੰਜ ਦਿਨਾਂ ਦੀ ਹਿਰਾਸਤ ਮੰਗੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀ ਕਾਨੂੰਨੀ ਟੀਮ ਮਾਮਲੇ ਨੂੰ ਵੇਖ ਰਹੀ ਹੈ।