ਸ਼ਿਮਲਾ: ਬੀਤੇ ਕੱਲ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦਾ ਲੰਬੀ ਬਿਮਾਰੀ ਕਾਰਨ 8 ਜੁਲਾਈ ਦੀ ਸਵੇਰ ਨੂੰ ਦੇਹਾਂਤ ਹੋਇਆ। ਸੀਐਮ ਵੀਰਭੱਦਰ ਨੇ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਅੱਜ ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਇਤਿਹਾਸਕ ਰਿਜ ਗਰਾਉਂਡ ‘ਤੇ ਰੱਖਿਆ ਗਿਆ ਹੈ।ਮ੍ਰਿਤਕ ਦੇਹ ਨੂੰ ਸਵੇਰੇ 9 ਵਜੇ ਉਨ੍ਹਾਂ ਦੀ ਰਿਹਾਇਸ਼ ਹੋਲੀ ਲੌਜ ਤੋਂ ਰਿਜ ਮੈਦਾਨ ਵਿੱਚ ਲਿਆਂਦਾ ਗਿਆ ਸੀ ਤਾਂ ਜੋ ਲੋਕਾਂ ਅੰਤਿਮ ਦਰਸ਼ਨ ਕਰ ਸਕਣ।
ਖਬਰਾਂ ਅਨੁਸਾਰ ਰਾਹੁਲ ਗਾਂਧੀ ਰਾਤ ਪਾਰਟੀ ਦਫਤਰ ਪਹੁੰਚਣਗੇ ਅਤੇ ਸਾਬਕਾ CM ਵੀਰਭੱਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਦੀ ਦੇਹ ਨੂੰ ਦੁਪਹਿਰ 1 ਵਜੇ ਤੱਕ ਕਾਂਗਰਸ ਦੇ ਮੁੱਖ ਦਫਤਰ ਵਿਖੇ ਰੱਖਿਆ ਜਾਵੇਗਾ। ਉਸ ਤੋਂ ਬਾਅਦ ਡੈੱਡ ਬਾਡੀ ਨੂੰ ਵੀਰਭੱਦਰ ਸਿੰਘ ਦੇ ਜੱਦੀ ਸਥਾਨ ਰਾਮਪੁਰ ਲਿਜਾਇਆ ਜਾਵੇਗਾ।
ਉਸ ਤੋਂ ਬਾਅਦ 11:40 ਵਜੇ ਤੋਂ ਮ੍ਰਿਤਕ ਦੇਹ ਨੂੰ ਕਾਂਗਰਸ ਪਾਰਟੀ ਦੇ ਸੂਬਾ ਹੈੱਡਕੁਆਰਟਰ ਰਾਜੀਵ ਭਵਨ ਲਿਜਾਇਆ ਗਿਆ, ਜਿਥੇ ਪਾਰਟੀ ਦੇ ਆਗੂ ਅਤੇ ਵਰਕਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਪੂਰਦੇ ਖਾਕ ਕੀਤਾ ਗਿਆ।