Home » ਪੰਜਾਬੀ ਨੌਜਵਾਨ ਨੇ ਆਸਮਾਨ ‘ਚ ਬਣਾਈ ਆਪਣੀ ਪਹਿਚਾਣ, ਆਦੇਸ਼ ਪ੍ਰਕਾਸ਼ ਸਿੰਘ ਭਾਰਤੀ ਹਵਾਈ ਸੈਨਾ ‘ਚ ਬਣਿਆ ਅਫ਼ਸਰ
India India News NewZealand World World News

ਪੰਜਾਬੀ ਨੌਜਵਾਨ ਨੇ ਆਸਮਾਨ ‘ਚ ਬਣਾਈ ਆਪਣੀ ਪਹਿਚਾਣ, ਆਦੇਸ਼ ਪ੍ਰਕਾਸ਼ ਸਿੰਘ ਭਾਰਤੀ ਹਵਾਈ ਸੈਨਾ ‘ਚ ਬਣਿਆ ਅਫ਼ਸਰ

Spread the news

ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਚੌਧਰੀ ਵਾਲਾ (ਨੌਸ਼ਹਿਰਾ ਪਨੂੰਆਂ) ਚ ਅੱਜ ਕੱਲ੍ਹ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਥੋਂ ਦੇ ਰਹਿਣ ਵਾਲੇ ਨੌਜਵਾਨ ਆਦੇਸ਼ ਪਰਕਾਸ਼ ਸਿੰਘ ਜਿਸ ਦੀ ਭਾਰਤੀ ਹਵਾਈ ਫ਼ੌਜ ਵਿਚ ਫਲਾਈਂਗ ਅਫਸਰ ਵਜੋਂ ਸਿਲੈਕਸ਼ਨ ਹੋਈ ਹੈ।


ਇਸ ਦੇ ਚਲਦਿਆਂ ਅਦੇਸ਼ ਪ੍ਰਕਾਸ਼ ਸਿੰਘ ਦੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ। ਅਦੇਸ਼ ਪ੍ਰਕਾਸ਼ ਸਿੰਘ ਨੇ ਐੱਨਡੀਏ ਕਲੀਅਰ ਕੀਤਾ ਹੈ ਜਿਸ ਦੇ ਤਹਿਤ ਉਸ ਨੂੰ ਫਲਾਈਂਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਦੇ ਮਦੇਨਜਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਦੇ ਸੋਸ਼ਲ ਅਕਾਊਂਟ ‘ਤੇ ਅਦੇਸ਼ ਪ੍ਰਕਾਸ਼ ਨੂੰ ਵਧਾਈਆਂ ਦਿੱਤੀਆਂ ਹਨ। ਉਥੇ ਹੀ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਸਾਡੇ ਪਰਿਵਾਰ ਅਤੇ ਪੰਜਾਬ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਬੇਟੇ ਆਦੇਸ਼ ਪ੍ਰਕਾਸ਼ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਦੇਸ਼ ਪ੍ਰਕਾਸ਼ ਨੇ ਜਿਥੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਇਹ ਪੰਜਾਬ ਲਈ ਵੱਡੀ ਮਾਨ ਵਾਲੀ ਗੱਲ ਹੈ।