Home » ਅੰਮ੍ਰਿਤਸਰ ‘ਚ ਇਨਸਾਨੀਅਤ ਦੀਆਂ ਹੋਈਆਂ ਹੱਦਾਂ ਪਾਰਾਂ, ਪਾਰਕ ‘ਚ ਸੁੱਟੀਆਂ ਦੋ ਨਵ-ਜਨਮੀਆਂ ਬੱਚੀਆਂ ਨੂੰ ਨੋਚ-ਨੋਚ ਖਾ ਗਏ ਕੁੱਤੇ
Entertainment • Health • India • World

ਅੰਮ੍ਰਿਤਸਰ ‘ਚ ਇਨਸਾਨੀਅਤ ਦੀਆਂ ਹੋਈਆਂ ਹੱਦਾਂ ਪਾਰਾਂ, ਪਾਰਕ ‘ਚ ਸੁੱਟੀਆਂ ਦੋ ਨਵ-ਜਨਮੀਆਂ ਬੱਚੀਆਂ ਨੂੰ ਨੋਚ-ਨੋਚ ਖਾ ਗਏ ਕੁੱਤੇ

Spread the news

ਅਕਸਰ ਹੀ ਸਰਕਾਰਾਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਗਾਏ ਜਾਂਦੇ ਹਨ, ਅਤੇ ਬੇਟੀਆਂ ਨੂੰ ਬਚਾਉਣ ਦੀਆਂ ਦੁਹਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਲੇਕਿਨ ਦੂਸਰੇ ਪਾਸੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਚੋਂ ਵੱਖਰੀ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਦੋ ਨਵ ਜੰਮੀਆਂ ਬੇਟੀਆਂ ਦੇ ਭਰੂਣ ਹਸਪਤਾਲ ਦੇ ਨੇੜੇ ਪਾਰਕ ਦੀਆਂ ਝਾੜੀਆਂ ਵਿਚੋਂ ਬਰਾਮਦ ਹੋਈਆਂ । ਉੱਥੇ ਹੀ ਚਸ਼ਮਦੀਦ ਨੇ ਕਿਹਾ ਕਿ ਸਵੇਰੇ ਅੱਠ ਵਜੇ ਉਸ ਨੇ ਝਾੜੀਆਂ ਦੇ ਵਿੱਚ 2 ਬੱਚੀਆ ਦੇ ਭਰੂਣ ਨੂੰ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਦੂਜੇ ਪਾਸੇ ਪੁਲਸ ਨੇ ਮੌਕੇ ਤੇ ਪਹੁੰਚ ਗਏ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਕੀਤਾ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਹੈ ਕਿ ਅਸੀ ਦੋਵੇ ਲਾਸ਼ਾਂ ਕਬਜੇ ਵਿਚ ਲੈ ਕੇ ਜਾਂਚ ਸੁਰੂ ਕਰ ਦਿਤੀ ਹੈ ਅਤੇ ਹਸਪਤਾਲ ਪ੍ਰਬੰਧਕਾਂ ਕੋਲੌ ਪੁੱਛ ਗਿੱਛ ਕੀਤੀ ਜਾਵੇਗੀ।