Home » ਜੀਲ਼ ਚੇਰੀਟੇਬਲ ਟਰੱਸਟ ਵੱਲੋ ਕਰਵਾਏ ਫੰਡ-ਰੇਜਿੰਗ ਸਮਾਗਮ ਨੂੰ ਮਿਲਿਆਂ ਭਰਵਾ ਹੁੰਗਾਰਾ
Uncategorized

ਜੀਲ਼ ਚੇਰੀਟੇਬਲ ਟਰੱਸਟ ਵੱਲੋ ਕਰਵਾਏ ਫੰਡ-ਰੇਜਿੰਗ ਸਮਾਗਮ ਨੂੰ ਮਿਲਿਆਂ ਭਰਵਾ ਹੁੰਗਾਰਾ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਨਿਊਜ਼ੀਲੈਂਡ ਵਿੱਚ ਨਵੇ ਹੋਂਦ ‘ਚ ਆਏ ਜੀਲ਼ ਚੇਰੀਟੇਬਲ ਟਰੱਸਟ ਵੱਲੋ ਫੰਡ-ਰੇਜਿੰਗ ਸਮਾਗਮ ਦਾ ਅਯੋਜਨ ਕੀਤਾ ਗਿਆ।ਲਵ ਪੰਜਾਬ ਮੈਨੂਰੇਵਾ ਵਿਖੇ ਕਰਵਾਇਆ ਗਿਆ ਪਹਿਲਾ ਫੰਡਰੇਜਿਗ ਡਿਨਰ ਸਫਲਤਾਪੂਰਵਕ ਰਿਹਾ ਜਿਸ ਨੂੰ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਭਰਵਾ ਹੁੰਗਾਰਾ ਮਿਲਿਆ ਫੰਡ-ਰੇਜਿੰਗ ਡਿਨਰ ‘ਚ ਪਹੁੰਚੇ ਲੋਕਾਂ ਵੱਲੋਂ ਟਰੱਸਟ ਨੂੰ ਹਮੇਸ਼ਾ ਸਾਥ ਦੇਣ ਦਾ ਭਰੋਸਾ ਦਿੱਤਾ।

ਫੰਡਰੇਜਿਗ ਡਿਨਰ ਤੇ ਦਲਵੀਰ ਲਸਾੜਾ ਅਤੇ ਸਤਨਾਮ ਬੈਂਸ ਵੱਲੋਂ ਸਾਂਝੇ ਤੋਰ ਤੇ $5000, ਇੰਡੋ ਸਪਾਈਸ ਵੱਲੋਂ 100 ਬੂਟ,ਅਪਨਾ ਸਪਾਇਸ ਸਟੋਰ ਵੱਲੋਂ ਇੱਕ ਹਜ਼ਾਰ ਜੁਰਾਬਾ ਅਤੇ ਤਾਂਨੀਆ ਮਿਹਰਾਂ ਵੱਲੋਂ 50 ਜੈਕਟਾਂ ਦੇਣ ਦਾ ਐਲਾਨ ਵੀ ਕੀਤਾ ਉੱਥੇ ਹੋਰ ਵੀ ਭਾਈਚਾਰੇ ਵੱਲੋ ਹਰ ਤਰਾਂ ਨਾਲ ਸਾਥ ਦੇਣ ਦੇਣ ਦੀ ਗੱਲ ਆਖੀ ਗਈ।

ਅੱਜ ਦੇ ਇਸ ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਅਤੇ ਗਾਇਕ ਸੱਤਾ ਵੈਰੋਵਾਲ ਵੱਲੋਂ ਜਿੱਥੇ ਕੁੱਝ ਗੀਤਾਂ ਨਾਲ ਹਾਜ਼ਰੀ ਲਗਵਾਈ ਉੱਥੇ ਰੇਡੀਉ ਪੇਸ਼ਕਾਰ ਹਰਜੀਤ ਕੌਰ ਅਤੇ ਜੋਤੀ ਵਿਰਕ ਹੁਣਾ ਵੱਲੋ ਵੀ ਕੁੱਝ ਵੰਨਗੀਆਂ ਪੇਸ਼ ਕੀਤੀਆ ਗਈਆ।ਅੰਤ ਵਿੱਚ ਟਰੱਸਟ ਦੇ ਨਿੱਘੇ ਸੱਦੇ ਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਮਨਪ੍ਰੀਤ ਸੈਣੀ ਅਤੇ ਜਸਪ੍ਰੀਤ ਕੌਰ ਵੱਲੋ ਧੰਨਵਾਦ ਕੀਤਾ ਗਿਆ।