Home » ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਹੋਇਆਂ ਐਲਾਨ”27-28 ਨਵੰਬਰ”ਨੂੰ ਲੱਗੇਗਾ ਖੇਡਾਂ ਦਾ ਮਹਾਕੁੰਭ
Uncategorized

ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਹੋਇਆਂ ਐਲਾਨ”27-28 ਨਵੰਬਰ”ਨੂੰ ਲੱਗੇਗਾ ਖੇਡਾਂ ਦਾ ਮਹਾਕੁੰਭ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪਿਛਲੇ ਦੋ ਸਾਲ ਤੋ ਸੁਰੂ ਹੋਈਆ ਨਿਊਜ਼ੀਲੈਂਡ ਸਿੱਖ ਖੇਡਾਂ ਜੋ ਕਿ ਪੰਜਾਬੀ ਕਮਿਊਨਟੀ ਦਾ ਸਭ ਤੋ ਵੱਡਾ ਈਵੈਂਟ ਬਣ ਚੁੱਕੀਆ ਹਨ ਜੋ ਕੀ ਹੁਣ ਤੀਸਰੇ ਸਾਲ ਵਿੱਚ ਪਹੁੰਚ ਚੁੱਕੀਆ ਹਨ।ਅੱਜ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਵੱਲੋ ਇਸ ਸਾਲ 2021 ਦੇ ਖੇਡਾਂ ਦੇ ਮਹਾਕੁੰਭ ਦੀਆ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਹਰ ਸਾਲ ਦੀ ਤਰਾਂ ਇਸ ਵੀ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਵਿਖੇ ਨਵੰਬਰ 27-28 ਨੂੰ ਕਰਵਾਈਆ ਜਾ ਰਹੀਆਂ ਹਨ।

ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਜਿੱਥੇ ਇਹਨਾਂ ਖੇਡਾਂ ਵਿੱਚ ਪੂਰੇ ਨਿਊਜ਼ੀਲੈਂਡ ਤੋ ਵੱਖ-ਵੱਖ ਖੇਡਾਂ ਵਿੱਚ ਹਿੱਸਾਂ ਲੈਣਗੇ ਉੱਥੇ ਹੀ ਇਸ ਵਾਰ ਆਸਟਰੇਲੀਆ ਦੇ ਨਾਲ ਕੁਆਰਨਟੀਨ ਫ੍ਰੀ ਯਾਤਰਾ ਹੋਣ ਕਰਕੇ ਆਸ ਹੈ ਕਿ ਉਥੋਂ ਵੀ ਖ਼ਿਡਾਰੀ ਜਰੂਰ ਪਹੁੰਚਣਗੇ ਜਿਹਨਾਂ ਨੂੰ ਜਲਦੀ ਹੀ ਸੱਦਾ ਪੱਤਰ ਵੀ ਭੇਜੇ ਜਾਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਭਿਆਚਾਰਕ ਸਟੇਜ ਲੱਗੇਗੀ ਜਿਸ ਦੇ ਵਿਚ ਸਥਾਨਕ ਕਲਾਕਾਰਾਂ ਤੋਂ ਇਲਾਵਾ ਗਿੱਧਾ, ਭੰਗੜਾ, ਗਾਇਕ, ਗਾਇਕਾਵਾਂ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ।

ਇਸ ਮੌਕੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 22 ਨਵੰਬਰ ਤੋ 28 ਨਵੰਬਰ ਤੱਕ ਪੰਜਾਬੀ ਭਾਸ਼ਾ ਹਫਤਾਂ ਵੀ ਮਨਾਇਆਂ ਜਾਵੇਗਾ।ਬਰੂਸ ਪੁਲਮਨ ਪਾਰਕ ਦੇ ਕਨਫਰੰਸ ਹਾਲ ਵਿੱਚ ਖੇਡਾਂ ਦੀਆਂ ਤਰੀਕਾਂ ਜਾਰੀ ਕਰਨ ਸਬੰਧੀ ਕਰਵਾਏ ਗਏ ਵਿਸੇਸ਼ ਸਮਾਗਮ ਵਿੱਚ ਜਿੱਥੇ ਮੀਡੀਆਂ ਕਰਮੀ ਪਹੁੰਚੇ ਹੋਏ ਸਨ ਉੱਥੇ ਹੀ ਵੱਖ-ਵੱਖ ਖੇਡ ਕਲੱਬਾਂ ਦੇ ਨੁਮਾਇਦੇ,ਗੁਰੂਦਵਾਰਾ ਸਾਹਿਬਾਨਾਂ ਦੀਆ ਪ੍ਰਬੰਧਕ ਕੁਮੇਟੀਆਂ ਅਤੇ ਭਾਈਚਾਰੇ ਤੋ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ।