ਆਕਲੈਂਡ – ਹਰਮੀਕ ਸਿੰਘ – ਅੱਜ ਆਕਲੈਂਡ ਦੇ ਫਲੈਟ ਬੁਸ਼ ਇਲਾਕੇ ਦੇ ਲੇਡੀ ਰੂਬੀ ਡਰਾਇਵ ਤੇ ਸਥਿਤ ਗੁਰੂਦਵਾਰਾ ਛੇਂਵੀ ਪਾਤਸ਼ਾਹੀ ਦੇ ਬਾਹਰ ਸਿੱਖ ਸੰਗਤ ਵੱਲੋ ਗੁਰੂਦਵਾਰੇ ਦੇ ਮੁੱਖ ਪ੍ਰਬੰਧਕ ਤੇ ਟ੍ਰਸਟੀ ਗੁਰਿੰਦਰਪਾਲ ਸਿੰਘ ਬੰਟੀ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ।
ਸੰਗਤਾਂ ਵੱਲੋ ਇਲਜਾਮ ਲਾਏ ਗਏ ਕਿ 25 ਜੁਲਾਈ ਨੂੰ ਗੁਰੂਦਵਾਰੇ ਦੀ ਸੰਗਤ ਅਤੇ ਸਾਰੇ ਟ੍ਰਸਟੀਆਂ ਵੱਲੋ ਗੁਰਿੰਦਰਪਾਲ ਬੰਟੀ ਹੋਰਾਂ ਨਾਲ ਗੁਰੂਦਵਾਰੇ ਦੇ ਹਿਸਾਬ – ਕਿਤਾਬ ਨੂੰ ਲੈ ਕੇ ਅਤੇ ਗੁਰੂਦਵਾਰੇ ਵਿੱਚ ਚੱਲ ਰਹੀਆਂ ਮਰਿਆਦਾ ਨੂੰ ਲੈ ਕੇ 7- 8 ਘੰਟੇ ਮੀਟਿੰਗ ਕੀਤੀ ਗਈ ਪਰ ਗੁਰਿੰਦਰਪਾਲ ਨੇ ਕੋਈ ਵੀ ਹਿਸਾਬ ਦੇਣ ਤੋ ਮਨਾਂ ਕਰ ਦਿੱਤਾ ਗਿਆ ਅਤੇ ਨਾਲ ਹੀ ਹਿਸਾਬ ਮੰਗਣ ਵਾਲੇ ਦੋ ਟ੍ਰਸਟੀਆਂ ਨੂੰ ਟਰੈਸ ਪਾਸ ਕਰ ਦਿੱਤਾ ਗਿਆ ਅਤੇ ਨਾਲ ਹੀ ਗੁਰੂਦਵਾਰੇ ਦੀਆਂ ਸੇਵਾਵਾਂ ਤੋ ਫਾਰਗ ਕਰ ਦਿੱਤਾ ਗਿਆ ।
ਸੰਗਤਾਂ ਵੱਲੋ ਇਹ ਵੀ ਦੋਸ਼ ਲਾਏ ਗਏ ਗੁਰੂਦਵਾਰੇ ਵਿੱਚ ਸਹਿਜਧਾਰੀ ਸਿੱਖਾਂ ਨੂੰ ਪਾਠ ਕਰਨ ਵਿੱਚ ਅਤੇ ਸੇਵਾ ਕਰਨ ਤੇ ਪੂਰਨ ਤੌਰ ਤੇ ਮਨਾਹੀ ਹੈ ਅਤੇ ਗੁਰਿੰਦਰਪਾਲ ਬੰਟੀ ਗੁਰੂਦਵਾਰੇ ਵਿੱਚ ਡੇਰੇ ਵਾਂਗ ਗੱਦੀ ਲਾਉਂਦੇ ਨੇ ਤੇ ਬਹੁਤ ਵਾਰ ਗੁਰਬਾਣੀ ਦੀ ਗਲਤ ਵਿਆਖਿਆ ਤੇ ਪ੍ਰਚਾਰ ਕੀਤਾ ਜਾਂਦੇ ।
ਗੁਰਿੰਦਰਪਾਲ ਹੋਰਾਂ ਨੇ ਇੱਕ ਲੋਕਲ ਅਖਬਾਰ ਨੂੰ ਦਿੱਤੇ ਬਿਆਨ ਚ ਕਿਹਾ ਕਿ ਇਹ ਸਾਰੇ ਇਲਜ਼ਾਮ ਗਲਤ ਨੇ ਗੁਰੂਦਵਾਰਾ ਟ੍ਰਸਟ ਦੀ ਪਿਛਲੇ ਅਤੇ ਮੌਜੂਦਾ ਸਾਲ ਦੀ ਵਿੱਤੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਕੋਈ ਗੱਦੀ ਨਹੀ ਲਾਉਂਦੇ ।
ਰੋਸ ਕਰ ਰਹੀ ਸੰਗਤ ਵੱਲੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਮਾਮਲੇ ਬਾਬਤ ਚਿੱਠੀ ਲਿਖੀ ਜਾ ਰਹੀ ਹੈ ਅਤੇ ਕਾਨੂੰਨੀ ਸਲਾਹ ਵੀ ਲਈ ਜਾ ਰਹੀ ਹੈ ।