ਬਰਮਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨਵਾਂ ਕੋਵਿਡ ਟੈਸਟ (Covid Test) ਤਿਆਰ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਆਰਟੀ-ਪੀਸੀਆਰ ਟੈਸਟ ਨਾਲੋਂ ਤੇਜ਼ ਅਤੇ ਵਧੇਰੇ ਸਹੀ ਨਤੀਜੇ ਦਿੰਦਾ ਹੈ।ਬ੍ਰਿਟਿਸ਼ ਵਿਗਿਆਨੀਆਂ ਨੇ RT PCR ਟੈਸਟ ਲਈ ਇੱਕ ਨਵਾਂ ਵਿਕਲਪ ਤਿਆਰ ਕੀਤਾ ਹੈ। ਇਹ ਅਗਲੇ ਤਿੰਨ ਮਹੀਨਿਆਂ ਵਿੱਚ ਆਮ ਲੋਕਾਂ ਲਈ ਉਪਲਬਧ ਹੋਵੇਗਾ।
ਆਰਟੀ ਪੀਸੀਆਰ ਦੀ ਤਰ੍ਹਾਂ, ਇਸ ਵਿੱਚ ਵੀ ਸਵੈਬ ਦੇ ਨਮੂਨੇ ਦੀ ਜਾਂਚ ਕੀਤੀ ਜਾਵੇਗੀ ਅਤੇ 3 ਮਿੰਟਾਂ ਵਿੱਚ ਪਤਾ ਲੱਗ ਜਾਵੇਗਾ ਕਿ ਵਿਅਕਤੀ ਪਾਜੀਟਿਵ ਹੈ ਜਾਂ ਨਹੀਂ।ਬਰਮਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ, ਜਿਨ੍ਹਾਂ ਨੇ ਨਵਾਂ ਕੋਵਿਡ ਟੈਸਟ ਤਿਆਰ ਕੀਤਾ ਹੈ, ਦਾ ਦਾਅਵਾ ਹੈ ਕਿ ਇਹ ਆਰਟੀ-ਪੀਸੀਆਰ ਟੈਸਟ ਨਾਲੋਂ ਤੇਜ਼ ਅਤੇ ਵਧੇਰੇ ਸਹੀ ਨਤੀਜੇ ਦਿੰਦਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਵੇਂ ਟੈਸਟ ਦਾ ਨਾਮ RTF-EXPAR ਦਿੱਤਾ ਗਿਆ ਹੈ।ਖੋਜਕਰਤਾਵਾਂ ਨੇ ਇੱਕ ਉਪਕਰਣ ਵਿਕਸਤ ਕੀਤਾ ਹੈ ਜੋ ਕੋਰੋਨਾ ਦਾ ਉਸਦੇ ਜੈਨੇਟਿਕ ਮੈਟੇਰੀਅਲ ਦੇ ਅਧਾਰ ‘ਤੇ ਪਤਾ ਲਗਾਉਂਦੀ ਹੈ। ਜਾਂਚ ਲਈ ਗਲੇ ਜਾਂ ਨੱਕ ਤੋਂ ਲਏ ਗਏ ਨਮੂਨੇ ਉਸ ਉਪਕਰਣ ਵਿੱਚ ਰੱਖੇ ਜਾਂਦੇ ਹਨ। ਇਹ ਉਪਕਰਣ ਕੋਰੋਨਾ ਦਾ ਪਤਾ ਲਗਾਉਂਦਾ ਹੈ। ਇਹ ਜਾਂਚ ਪੇਸ਼ੇਵਰਾਂ ਦੁਆਰਾ ਕੀਤੀ ਜਾਂਦੀ ਹੈ। ਜਾਂਚ ਦੀ ਇਹ ਵਿਧੀ ਅਜਿਹੀਆਂ ਥਾਵਾਂ ਲਈ ਵੀ ਸਹੀ ਹੋਵੇਗੀ ਜਿੱਥੇ ਸਮਾਂ ਬਹੁਤ ਘੱਟ ਹੁੰਦਾ ਹੈ। ਹਵਾਈ ਅੱਡੇ ਵਾਂਗ ਅਜਿਹੀਆਂ ਥਾਵਾਂ ‘ਤੇ ਕੋਵਿਡ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਸਕਦੀ ਹੈ।
ਯੂਨੀਵਰਸਿਟੀ ਦੇ ਸਕੂਲ ਆਫ਼ ਬਾਇਓ ਸਾਇੰਸਜ਼ ਦੇ ਪ੍ਰੋਫੈਸਰ ਟਿਮ ਡੈਫਰਨ ਦਾ ਕਹਿਣਾ ਹੈ ਕਿ ਜੇ ਨਮੂਨੇ ਵਿੱਚ ਵਾਇਰਲ ਲੋਡ ਘੱਟ ਹੋਣ ਉਤੇ ਨਤੀਜਾ ਦੱਸਣ ਵਿੱਚ 8 ਮਿੰਟ ਲੱਗ ਸਕਦੇ ਹਨ। ਉਸੇ ਸਮੇਂ, ਜਦੋਂ ਵਾਇਰਲ ਲੋਡ ਜ਼ਿਆਦਾ ਹੁੰਦਾ ਹੈ ਤਾਂ ਇਸ ਨੂੰ 45 ਸਕਿੰਟ ਲੱਗਦੇ ਹਨ। ਖੋਜਕਰਤਾ ਪ੍ਰੋਫੈਸਰ ਐਂਡਰਿਊ ਬੇਗਸ ਕਹਿੰਦੇ ਹਨ ਕਿ ਨਵਾਂ ਟੈਸਟ ਗੁਣਾਂ ਦੇ ਲਿਹਾਜ਼ ਨਾਲ ਕਿਸੇ ਵੀ ਪੱਧਰ ‘ਤੇ ਆਰ ਟੀ ਪੀ ਸੀ ਆਰ ਤੋਂ ਘੱਟ ਨਹੀਂ ਹੈ। ਸਕਾਰਾਤਮਕ ਨਮੂਨੇ ਤੋਂ 89 ਪ੍ਰਤੀਸ਼ਤ ਅਤੇ ਨਕਾਰਾਤਮਕ ਨਮੂਨਿਆਂ ਤੋਂ 93 ਪ੍ਰਤੀਸ਼ਤ ਤੱਕ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।