Home » ਅਵਨੀ ਲੇਖਰਾ ਦੇ ਨਿਸ਼ਾਨੇ ਨਾਲ ਪੈਰਾਲਿੰਪਿਕਸ ‘ਚ ਭਾਰਤ ਨੂੰ ਮਿਲਿਆਂ ਪਹਿਲਾ ਸੋਨ ਤਮਗਾ
Celebrities Entertainment India India Entertainment India News India Sports Sports Sports World News World Sports

ਅਵਨੀ ਲੇਖਰਾ ਦੇ ਨਿਸ਼ਾਨੇ ਨਾਲ ਪੈਰਾਲਿੰਪਿਕਸ ‘ਚ ਭਾਰਤ ਨੂੰ ਮਿਲਿਆਂ ਪਹਿਲਾ ਸੋਨ ਤਮਗਾ

Spread the news

ਅਵਨੀ ਲੇਖਰਾ ਦੇ ਨਿਸ਼ਾਨੇ ਨਾਲ ਪੈਰਾਲਿੰਪਿਕਸ ‘ਚ ਭਾਰਤ ਨੂੰ ਮਿਲਿਆ ਪਹਿਲਾ ਸੋਨ ਤਮਗਾ,ਅਵਨੀ ਲੇਖਰਾ ਨੇ 10 ਮੀਟਰ ਏਅਰ ਸਟੈਂਡਿੰਗ ਵਿੱਚ ਪੈਰਾਲਿੰਪਿਕਸ ਦਾ ਰਿਕਾਰਡ ਕਾਇਮ ਕਰਦੇ ਹੋਏ ਦੇਸ਼ ਲਈ ਸੁਨਹਿਰੀ ਜਿੱਤ ਦਰਜ ਕੀਤੀ।


ਟੋਕੀਓ ਪੈਰਾਲਿੰਪਿਕਸ ਵਿੱਚ ਸੋਨ ਤਮਗੇ ਨਾਲ ਭਾਰਤ ਦਾ ਖਾਤਾ ਖੁੱਲ੍ਹ ਗਿਆ ਹੈ। ਇਹ ਖਾਤਾ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਖੋਲ੍ਹਿਆ ਹੈ, ਜਿਸ ਨੇ 10 ਮੀਟਰ ਏਅਰ ਸਟੈਂਡਿੰਗਜ਼ ਵਿੱਚ ਪੈਰਾਲਿੰਪਿਕਸ ਰਿਕਾਰਡ ਬਣਾ ਕੇ ਦੇਸ਼ ਲਈ ਸੁਨਹਿਰੀ ਜਿੱਤ ਦਰਜ ਕੀਤੀ ਹੈ। ਅਵਨੀ ਲੇਖਰਾ ਨੇ ਫਾਈਨਲ ਵਿੱਚ 249.6 ਅੰਕ ਹਾਸਲ ਕੀਤੇ, ਜੋ ਕਿ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਹੈ।

ਦੱਸ ਦਈਏ ਕਿ ਫਾਈਨਲ ਵਿੱਚ ਚੀਨੀ ਨਿਸ਼ਾਨੇਬਾਜ਼ ਨੇ ਅਵਨੀ ਨੂੰ ਸਖ਼ਤ ਮੁਕਾਬਲਾ ਦਿੱਤਾ। ਪਰ ਫਿਰ ਉਸਨੇ ਉਨ੍ਹਾਂ ਨੂੰ ਆਪਣੇ ਸੰਪੂਰਨ ਨਿਸ਼ਾਨੇ ਨਾਲ ਹਰਾ ਦਿੱਤਾ। ਚੀਨੀ ਮਹਿਲਾ ਨਿਸ਼ਾਨੇਬਾਜ਼ ਝਾਂਗ 248.9 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ।