ਕਿਸਾਨਾਂ ਨੂੰ ਅੱਠ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ । ਇਸ ਦੌਰਾਨ ਕਈ ਕਿਸਾਨ ਸ਼ਹੀਦ ਹੋ ਚੁੱਕੇ ਨੇ । ਕਿਸਾਨਾਂ ਦੇ ਮੌਸਮ, ਹਰ ਮੁਸੀਬਤ ਦਾ ਸਾਹਮਣਾ ਡਟ ਕੇ ਅਤੇ ਹੌਸਲੇ ਨਾਲ ਕੀਤਾ ਗਿਆ ਹੈ । ਪਰ ਸਰਕਾਰਾਂ ਦੇ ਵੱਲੋਂ ਅਜੇ ਵੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਗੱਲ ਕੀਤੀ ਜਾਵੇ ਜੇਕਰ ਬੀਤੀ ਕੁਝ ਦਿਨ ਪਹਿਲਾਂ ਕਰਨਾਲ ਦੇ ਵਿੱਚ ਹੋਏ ਲਾਠੀਚਾਰਜ ਦੀ ਤਾ ਉਸ ਘਟਨਾ ਦੌਰਾਨ ਕਈ ਕਿਸਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਦ ਕਿ ਇਕ ਕਿਸਾਨ ਨੇ ਸ਼ਹੀਦੀ ਪ੍ਰਾਪਤ ਕਰ ਲਈ ਜਿਸ ਦੇ ਚੱਲਦੇ ਕਿਸਾਨਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ।
ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਸਰਕਾਰਾਂ ਖ਼ਿਲਾਫ਼ ਵੱਖ – ਵੱਖ ਥਾਵਾਂ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ।ਕਿਸਾਨਾਂ ਦੇ ਸਮਰਥਨ ਚ ਹਰ ਵਰਗ , ਹਰ ਸਿਆਸੀ ਪਾਰਟੀ ਸੜਕਾਂ ਤੇ ਉਤਰ ਰਹੀ ਹੈ ਤੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਹੈ । ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਕਈ ਵੱਡੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ । ਇਸ ਵਿਚਕਾਰ ਹੁਣ ਕਿਸਾਨਾਂ ਦੇ ਵੱਲੋਂ ਸੱਤ ਸਤੰਬਰ ਨੂੰ ਲੈ ਕੇ ਇਕ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ।
ਦਰਅਸਲ ਇਸ ਘਟਨਾ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਇਸ ਵਿਚਕਾਰ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਛੇ ਸਿਤੰਬਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਤਾ ਸੱਤ ਸਤੰਬਰ ਨੂੰ ਕਿਸਾਨ ਹਰਿਆਣਾ ਦੇ ਵਿੱਚ ਪੱਕੇ ਤੌਰ ਤੇ ਮੋਰਚੇ ਲਗਾ ਦੇਣਗੇ । ਇਸ ਘਟਨਾ ਦੌਰਾਨ ਜਿਸ ਤਰ੍ਹਾਂ ਪੁਲੀਸ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਉੱਪਰ ਅੰਨ੍ਹੇਵਾਹ ਲਾਠੀਚਾਰਜ ਕੀਤੀ ਗਈ ਸੀ । ਉਸ ਨੂੰ ਲੇ ਕੇ ਕਿਸਾਨਾਂ ਦੀ ਵੱਲੋਂ ਲਗਾਤਾਰ ਹੀ ਇਨ੍ਹਾਂ ਅਧਿਕਾਰੀਆਂ ਦੇ ਉੱਪਰ ਅਤੇ ਐਸਡੀਐਮ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ ।
ਪਰ ਬੀਤੇ ਦਿਨੀਂ ਕਿਸਾਨਾਂ ਵੱਲੋਂ ਕੀਤੀ ਗਈ ਮਹਾਂ ਪੰਚਾਇਤ ਵਿਚ ਫੈਸਲਾ ਲਿਆ ਗਿਆ ਹੈ ਕਿ ਜੇਕਰ ਹਰਿਆਣਾ ਸਰਕਾਰ 6 ਸਤੰਬਰ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕਰਦੀ ਤਾ ਸੱਤ ਸਤੰਬਰ ਨੂੰ ਪੂਰੇ ਹਰਿਆਣਾ ਦੇ ਵਿੱਚ ਪੱਕੇ ਮੋਰਚੇ ਲਗਾ ਦਿੱਤੇ ਜਾਣਗੇ । ਕਿਸਾਨ ਨੇ ਸਿੱਧੇ ਤੌਰ ਤੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਗਈ ।