Home » ਕੁਸ਼ਤੀਆਂ ਦੇ ਇੱਕ ਮੁਕਾਬਲੇ (ਦੰਗਲ) ਦੌਰਾਨ ਇੱਕ ਭਲਵਾਨ ਦੀ ਗਰਦਨ ਟੁੱਟ ਗਈ ਤੇ ਕੁਝ ਮਿੰਟਾਂ ਬਾਅਦ ਹੀ ਹੋਈ ਮੌਤ…
Health Home Page News India India News

ਕੁਸ਼ਤੀਆਂ ਦੇ ਇੱਕ ਮੁਕਾਬਲੇ (ਦੰਗਲ) ਦੌਰਾਨ ਇੱਕ ਭਲਵਾਨ ਦੀ ਗਰਦਨ ਟੁੱਟ ਗਈ ਤੇ ਕੁਝ ਮਿੰਟਾਂ ਬਾਅਦ ਹੀ ਹੋਈ ਮੌਤ…

Spread the news

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਕੁਸ਼ਤੀਆਂ ਦੇ ਇੱਕ ਮੁਕਾਬਲੇ (ਦੰਗਲ) ਦੌਰਾਨ ਇੱਕ ਭਲਵਾਨ ਦੀ ਗਰਦਨ ਟੁੱਟ ਗਈ ਤੇ ਕੁਝ ਮਿੰਟਾਂ ਬਾਅਦ ਹੀ ਭਲਵਾਨ ਦੀ ਮੌਤ ਵੀ ਹੋ ਗਈ। ਉਸ ਵੇਲੇ ਹਾਲੇ ਤਾੜੀਆਂ ਵੱਜ ਰਹੀਆਂ ਸਨ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਹ ਵੀਡੀਓ ਠਾਕੁਰਦੁਆਰਾ ਦੇ ਦਿਹਾਤੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਉਂਝ ਪੁਲਿਸ ਅਧਿਕਾਰੀ ਕਿਸੇ ਵੀ ਅਜਿਹੀ ਘਟਨਾ ਤੋਂ ਸਾਫ਼ ਨਾਂਹ ਕਰ ਰਹੇ ਹਨ।

ਕੁਝ ਚਸ਼ਮਦੀਦ ਗਵਾਹਾਂ ਅਨੁਸਾਰ ਇਹ ਹਾਦਸਾ ਮੁਰਾਦਾਬਾਦ ਦੇ ਥਾਣਾ ਠਾਕੁਰਦੁਆਰਾ ਇਲਾਕੇ ਦੇ ਪਿੰਡ ਫ਼ਰੀਦਪੁਰ ’ਚ ਬੀਤੀ 2 ਸਤੰਬਰ ਨੂੰ ਇੱਕ ਮੇਲੇ ਦੌਰਾਨ ਹੋਏ ਕੁਸ਼ਤੀਆਂ ਦੇ ਦੰਗਲ ਵੇਲੇ ਵਾਪਰੀ। ਇਸ ਕੁਸ਼ਤੀ ਦੇ ਮੈਦਾਨ ’ਚ ਸਥਾਲਕ ਤੇ ਉੱਤਰਾਖੰਡ ਦੇ ਭਲਵਾਨ ਮੁਕਾਬਲੇ ਲਈ ਆਏ ਸਨ।

ਵਾਇਰਲ ਵਿਡੀਓ ’ਚ ਕੁਸ਼ਤੀ ਦੇ ਮੁਕਾਬਲੇ ਲਈ ਉੱਤਰਾਖੰਡ ਦੇ ਕਾਸ਼ੀਪੁਰ ਨਿਵਾਸੀ ਮਹੇਸ਼ ਤੇ ਸਥਾਨਕ ਭਲਵਾਨ ਸਾਜਿਦ ਦੰਗਲ ਦੇ ਮੈਦਾਨ ’ਚ ਆਹਮੋ-ਸਾਹਮਣੇ ਵਿਖਾਈ ਦੇ ਰਹੇ ਹਨ।

ਮੁਕਾਬਲਾ ਸ਼ੁਰੂ ਹੁੰਦਾ ਹੈ, ਜਿਸ ਵਿੱਚ ਸਾਜਿਦ ਭਲਵਾਨ ਤਦ ਮਹੇਸ਼ ਭਲਵਾਨ ਨੂੰ ਕੁਝ ਹੀ ਸੈਕੰਡਾਂ ’ਚ ਚੁੱਕ ਕੇ ਗਰਦਨ ਪਰਨੇ ਜ਼ਮੀਨ ’ਤੇ ਸੁੱਟ ਦਿੰਦਾ ਹੈ। ਲੋਕ ਤਾੜੀਆਂ ਵਜਾਉਣ ਲੱਗਦੇ ਹਨ ਪਰ ਮਹੇਸ਼ ਬੇਹੋਸ਼ ਹੋ ਜਾਂਦਾ ਹੈ। ਸਾਜਿਦ ਉਸ ਦੀ ਗਰਦਨ ਨੂੰ ਜ਼ੋਰ-ਜ਼ੋਰ ਦੀ ਹਿਲਾ ਕੇ ਵੱਖ ਹੋ ਜਾਂਦਾ ਹੈ ਪਰ ਉਥੇ ਮੌਜੂਦ ਕੁਝ ਲੋਕਾਂ ਨੂੰ ਕੁਝ ਗ਼ਲਤ ਵਾਪਰਿਆ ਜਾਪਣ ਦਾ ਖ਼ਦਸ਼ਾ ਹੁੰਦਾ ਹੈ।

ਉਹ ਮਹੇਸ਼ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਨਹੀਂ ਉੱਠਦਾ। ਫਿਰ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਛੇਤੀ ਹੀ ਉਸ ਭਲਵਾਨ ਦੀ ਮੌਤ ਹੋ ਗਈ ਹੈ। ਮਹੇਸ਼ ਦੀ ਮੌਤ ਗਰਦਨ ਟੁੱਟਣ ਨਾਲ ਹੋਈ ਜਾਂ ਕਿਸੇ ਹੋਰ ਕਾਰਣ ਕਰ ਕੇ ਇਸ ਬਾਰੇ ਹਾਲੇ ਕੁਝ ਵੀ ਸਪੱਸ਼ਟ ਨਹੀਂ ਹੈ।