Home » ਭਾਰਤ ‘ਚ ਕੋਰੋਨਾ–ਪਿਛਲੇ 24 ਘੰਟਿਆਂ ਵਿੱਚ 43,263 ਨਵੇਂ ਕੋਰੋਨਾ ਕੇਸ….
Health Home Page News India India News

ਭਾਰਤ ‘ਚ ਕੋਰੋਨਾ–ਪਿਛਲੇ 24 ਘੰਟਿਆਂ ਵਿੱਚ 43,263 ਨਵੇਂ ਕੋਰੋਨਾ ਕੇਸ….

Spread the news

ਪਿਛਲੇ 24 ਘੰਟਿਆਂ ‘ਚ 40567 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਹਫਤਾਵਾਰੀ ਪੌਜ਼ੇਟੀਵਿਟੀ ਰੇਟ 2.43% ਹੈ ਜੋ ਪਿਛਲੇ 76 ਦਿਨਾਂ ਤੋਂ 3 ਪ੍ਰਤੀਸ਼ਤ ਘੱਟ ਹੈ।

ਦੇਸ਼ ‘ਚ ਕੋਰੋਨਾ ਦੀ ਲਾਗ ਇੱਕ ਵਾਰ ਫਿਰ ਵਧ ਗਈ ਹੈ। ਕੇਰਲ ਵਿੱਚ 70 ਫੀਸਦੀ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 43,263 ਨਵੇਂ ਕੋਰੋਨਾ ਕੇਸ ਆਏ ਹਨ। ਇਸ ਤੋਂ ਇੱਕ ਦਿਨ ਪਹਿਲਾਂ 37,875 ਮਾਮਲੇ ਆਏ ਸੀ।

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 338 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ। 40,567 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ 2358 ਐਕਟਿਵ ਮਾਮਲੇ ਵਧੇ ਹਨ।

ਕੇਰਲ ਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ

ਬੁੱਧਵਾਰ ਨੂੰ ਕੇਰਲ ਵਿੱਚ ਕੋਵਿਡ ਦੇ 30,196 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੇਰਲ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 42 ਲੱਖ 83 ਹਜ਼ਾਰ 494 ਹੋ ਗਈ ਹੈ। ਜਦੋਂਕਿ 181 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 22,001 ਤੱਕ ਪਹੁੰਚ ਗਈ। ਸੂਬੇ ‘ਚ ਲਗਾਤਾਰ ਪੰਜ ਦਿਨਾਂ ਤੱਕ ਰੋਜ਼ਾਨਾ 30 ਹਜ਼ਾਰ ਤੋਂ ਹੇਠਾਂ ਰਹਿਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਇਹ 30 ਹਜ਼ਾਰ ਨੂੰ ਪਾਰ ਕਰ ਗਿਆ ਹੈ।

ਇਸ ਦੇ ਨਾਲ ਹੀ ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ 4174 ਨਵੇਂ ਮਾਮਲੇ ਸਾਹਮਣੇ ਆਏ ਤੇ 65 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 64 ਲੱਖ 97 ਹਜ਼ਾਰ 872 ਹੋ ਗਈ। ਇੱਥੇ ਮ੍ਰਿਤਕਾਂ ਦੀ ਗਿਣਤੀ ਵਧ ਕੇ 1 ਲੱਖ 37 ਹਜ਼ਾਰ 962 ਹੋ ਗਈ।

ਭਾਰਤ ਚ ਕੋਰੋਨਾ ਦੇ ਕੁੱਲ ਮਾਮਲੇ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 31 ਲੱਖ 39 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 41 ਹਜ਼ਾਰ 749 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 23 ਲੱਖ 4 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 93 ਹਜ਼ਾਰ 614 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਕੋਰੋਨਾ ਦੇ ਕੁੱਲ ਮਾਮਲੇ – ਤਿੰਨ ਕਰੋੜ 31 ਲੱਖ 39 ਹਜ਼ਾਰ 981

ਕੁੱਲ ਡਿਸਚਾਰਜ – 3 ਕਰੋੜ 23 ਲੱਖ ਹਜ਼ਾਰ 618

ਕੁੱਲ ਐਕਟਿਵ ਕੇਸ – ਤਿੰਨ ਲੱਖ 93 ਹਜ਼ਾਰ 614

ਕੁੱਲ ਮੌਤ– ਚਾਰ ਲੱਖ 41 ਹਜ਼ਾਰ 749

ਕੁੱਲ ਟੀਕਾਕਰਨ – 71 ਕਰੋੜ 65 ਲੱਖ 97 ਹਜ਼ਾਰ ਖੁਰਾਕਾਂ

71 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 8 ਸਤੰਬਰ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 71 ਕਰੋੜ 65 ਲੱਖ 97 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 86.91 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਨੁਸਾਰ, ਹੁਣ ਤੱਕ 53.68 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਆਖਰੀ ਦਿਨ 18.17 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 3 ਪ੍ਰਤੀਸ਼ਤ ਤੋਂ ਘੱਟ ਹੈ।

ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.33 ਫੀਸਦੀ ਹੈ ਜਦੋਂਕਿ ਰਿਕਵਰੀ ਰੇਟ 97.48 ਫੀਸਦੀ ਹੈ। ਐਕਟਿਵ ਕੇਸ 1.18 ਫੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਵਿੱਚ 6ਵੇਂ ਸਥਾਨ ‘ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੂਜੇ ਸਥਾਨ ‘ਤੇ ਹੈ। ਜਦੋਂ ਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।