Belly Fat reduce tips: ਪੇਟ ਦੀ ਚਰਬੀ ਘੱਟ ਕਰਨ ਲਈ ਵਰਕਆਊਟ ਦੇ ਨਾਲ-ਨਾਲ ਡਾਇਟ ਦਾ ਖਾਸ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਕੁੱਝ ਵੀ ਹਲਕਾ-ਫੁਲਕਾ ਖਾਣ ‘ਤੇ ਪੇਟ ‘ਚ ਭਾਰੀਪਨ ਮਹਿਸੂਸ ਹੋਣ ਲੱਗਦਾ ਹੈ। ਇਹ ਪੇਟ ‘ਚ ਗੈਸ ਦੇ ਕਾਰਨ ਵੀ ਹੋ ਸਕਦੀ ਹੈ। ਪਰ ਜ਼ਿਆਦਾਤਰ ਵਧੇ ਹੋਏ ਪੇਟ ਦਾ ਕਾਰਨ ਸਰੀਰ ਦੀ ਐਕਸਟ੍ਰਾ ਚਰਬੀ ਹੁੰਦੀ ਹੈ। ਆਓ ਅੱਜ ਜਾਣਦੇ ਹਾਂ ਪੇਟ ਦੀ ਇਸ ਵਧੀ ਹੋਈ ਚਰਬੀ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ…
- ਪੇਟ ਵਧਣ ਦਾ ਸਭ ਤੋਂ ਵੱਡਾ ਕਾਰਨ ਮਿੱਠਾ ਹੈ। ਦੁਕਾਨਾਂ ‘ਤੇ ਮਿਲਣ ਵਾਲੀ ਕੈਂਡੀਜ਼, ਪੇਸਟਰੀਜ਼, ਕੇਕ ਅਤੇ ਨਾਲ ਹੀ ਸਾਫਟ ਡਰਿੰਕਸ ਪੇਟ ਦੀ ਚਰਬੀ ਦਾ ਮੁੱਖ ਕਾਰਨ ਹੈ। ਜੇ ਤੁਸੀਂ ਆਪਣਾ ਪੇਟ ਘੱਟ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜ਼ਿੰਦਗੀ ਤੋਂ ਬਾਹਰ ਕੱਢ ਦਿਓ। ਅਜਿਹਾ ਕਰਨ ਨਾਲ ਤੁਸੀਂ ਸਿਰਫ ਇੱਕ ਹਫਤੇ ‘ਚ 100 ਤੋਂ ਵੱਧ ਕੈਲੋਰੀਜ ਨੂੰ ਬਰਨ ਕਰ ਪਾਓਗੇ।
- ਫਾਸਟ ਫੂਡ ਖਾਣ ‘ਚ ਬਹੁਤ ਸੁਆਦ ਲੱਗਦਾ ਹੈ। ਹਰ ਕੋਈ ਇਸਨੂੰ ਮਜ਼ੇ ਨਾਲ ਚਟਕਾਰੇ ਲੈ ਕੇ ਖਾਂਦਾ ਹੈ। ਖਾਂਦੇ ਸਮੇਂ ਸਰੀਰ ‘ਚ ਜਮ੍ਹਾਂ ਹੁੰਦੀ ਫੈਟ ਦਾ ਪਤਾ ਨਹੀਂ ਚਲਦਾ, ਪਰ ਹੌਲੀ ਹੌਲੀ ਇਹ ਫੈਟ ਸਰੀਰ ਦਾ ਬੁਰਾ ਹਾਲ ਕਰ ਦਿੰਦੀ ਹੈ। ਸਿਹਤ ਦੇ ਮਸਲਿਆਂ ਦੇ ਨਾਲ ਤੁਹਾਡਾ ਸਰੀਰ ਦਿਖਣ ‘ਚ ਵੀ ਬੁਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ।
- ਜੋ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ ਉਨ੍ਹਾਂ ਦੇ ਪੇਟ ‘ਚ ਵੀ ਐਕਸਟ੍ਰਾ ਚਰਬੀ ਜਮਾ ਹੋ ਜਾਂਦੀ ਹੈ। ਹੌਲੀ-ਹੌਲੀ ਇਹ ਫੈਟ ਤੁਹਾਨੂੰ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਦਾ ਵੀ ਸ਼ਿਕਾਰ ਬਣਾਉਂਦੀ ਹੈ।
- ਜੇ ਤੁਸੀਂ ਆਪਣੇ ਬੈਲੀ ਫੈਟ ਨੂੰ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਕੁਝ ਸਮੇਂ ਲਈ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਤੋਂ ਦੂਰ ਰਹੋ। ਪੇਟ ਦੀ ਚਰਬੀ ਨੂੰ ਘਟਾਉਣ ਲਈ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੁੰਦੀ ਹੈ। ਫਿਰ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਦਿਖਾਈ ਦੇਣਗੇ। ਚਾਹ ‘ਚ ਵੀ 3/4 ਕੱਪ ਪਾਣੀ ਅਤੇ 1/4 ਦੁੱਧ ਹੋਣਾ ਚਾਹੀਦਾ ਅਤੇ ਖੰਡ ਬਿਲਕੁਲ ਨਹੀਂ
- ਰਿਫਾਇੰਡ ਗ੍ਰੇਨਸ ਯਾਨੀ ਬ੍ਰੈਡਸ। ਇਨ੍ਹਾਂ ਚੀਜ਼ਾਂ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਕਾਰਬੋਹਾਈਡਰੇਟ ਪਾਏ ਜਾਂਦੇ ਹਨ। ਜਿਸ ਦੇ ਕਾਰਨ ਸਰੀਰ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡਾ ਪੇਟ ਘੱਟ ਨਹੀਂ ਹੋਵੇਗਾ। ਰਿਫਾਇੰਡ ਗ੍ਰੇਨਸ ਦੀ ਬਜਾਏ ਸਾਬਤ ਅਨਾਜ ਆਪਣੀ ਡਾਇਟ ‘ਚ ਸ਼ਾਮਲ ਕਰੋ।
- ਫਲਾਂ ਦੇ ਸੇਵਨ ਜਿੱਥੇ ਭਾਰ ਘੱਟ ਕਰਦਾ ਹੈ ਉੱਥੇ ਹੀ ਮਾਰਕੀਟ ‘ਚ ਮਿਲਣ ਵਾਲੇ ਪੈਕਡ ਜੂਸ ਪੀਣ ਨਾਲ ਤੁਹਾਡਾ ਬੈਲੀ ਫੈਟ ਵੱਧਦਾ ਹੈ। ਘਰ ‘ਚ ਬਣੇ ਜੂਸ ਦਾ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਫਿਰ ਵੀ ਜੂਸ ਦੀ ਜਗ੍ਹਾ ਫਲ ਖਾਓ, ਸਰੀਰ ‘ਚ ਫਾਈਬਰ ਜਾਵੇਗਾ ਜਿਸ ਨਾਲ ਸਰੀਰ ‘ਚ ਐਕਸਟ੍ਰਾ ਫੈਟ ਜਮਾ ਨਹੀਂ ਹੋ ਪਾਵੇਗਾ।
- ਆਲੂ ‘ਚ ਜ਼ਿਆਦਾ ਮਾਤਰਾ ‘ਚ ਸਟਾਰਚ ਹੁੰਦਾ ਹੈ। ਇੱਕ ਆਲੂ ਯਾਨਿ ਇੱਕ ਚੱਮਚ ਖੰਡ। ਅਜਿਹੇ ‘ਚ ਬੈਲੀ ਫੈਟ ਨੂੰ ਘੱਟ ਕਰਨ ਲਈ ਕੁਝ ਸਮੇਂ ਲਈ ਆਲੂ ਤੋਂ ਦੂਰ ਰਹੋ।
- ਬਦਾਮ ਤੁਹਾਡੇ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਪਰ ਦਿਨ ‘ਚ 5 ਤੋਂ ਵੱਧ ਬਦਾਮ ਸਰੀਰ ‘ਚ ਫੈਟ ਦਾ ਕਾਰਨ ਬਣਦੇ ਹਨ। ਜੇ ਤੁਸੀਂ ਬੱਚਿਆਂ ਨੂੰ ਸ਼ਾਮ ਨੂੰ ਦੁੱਧ ਦੇ ਨਾਲ ਬਦਾਮ ਦਿੰਦੇ ਹੋ ਤਾਂ ਇਸ ‘ਚ ਕੋਈ ਨੁਕਸਾਨ ਨਹੀਂ ਹੁੰਦਾ। ਪਰ ਜਿਹੜੀਆਂ ਕੁੜੀਆਂ ਭਾਰ ਘਟਾਉਣ ਦੀਆਂ ਸ਼ੌਕੀਨ ਹਨ ਉਨ੍ਹਾਂ ਨੂੰ ਘੱਟੋ-ਘੱਟ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।
ਇਹ ਚੀਜ਼ਾਂ ਖਾਓ…
- ਹਰੀਆਂ ਸਬਜ਼ੀਆਂ ‘ਚ ਭਰਪੂਰ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਵਾਰ-ਵਾਰ ਕੁੱਝ ਖਾਣ ਦਾ ਦਿਲ ਕਰਨਾ ਹੀ ਤੁਹਾਡੇ ਬੈਲੀ ਫੈਟ ਦਾ ਕਾਰਨ ਬਣਦਾ ਹੈ। ਜੇ ਤੁਸੀਂ ਬੈਲੀ ਫੈਟ ਤੋਂ ਬਚਣਾ ਜਾਂ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਖਾਓ।
- ਓਟਮੀਲ ਸਾਬਤ ਅਨਾਜ ਦੀ ਸੰਖਿਆ ‘ਚ ਆਉਣ ਵਾਲਾ ਸਭ ਤੋਂ ਵਧੀਆ ਅਨਾਜ ਹੈ। ਇਹ ਸਰੀਰ ਦੇ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਲਾਲ ਅਤੇ ਬਲੂ ਬੇਰੀਜ਼ ਵੀ ਭਾਰ ਘਟਾਉਣ ‘ਚ ਮਦਦਗਾਰ ਹਨ। ਰੈੱਡ ਅਤੇ ਬਲੂ ਬੇਰੀਜ਼ ਦੇ ਨਾਲ-ਨਾਲ ਸਟ੍ਰਾਬੇਰੀ ਅਤੇ ਬਲੈਕਬੇਰੀ ਵੀ ਫਾਇਦੇਮੰਦ ਹਨ।