Home » ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਚੋਣ ਜਲਸੇ…
Uncategorized

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਚੋਣ ਜਲਸੇ…

Spread the news

ਕੈਨੇਡਾ ਵਿੱਚ ਆਉਣ ਵਾਲੀ 28 ਅਪ੍ਰੈਲ ਨੂੰ  ਮੈਂਬਰ ਪਾਰਲੀਮੈਂਟ ਇਲੈਕਸ਼ਨ ਹੋਣ ਜਾ ਰਹੇ ਹਨ । ਇਸੇ ਤਹਿਤ ਲਿਬਰਲ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੌਂਟਰੀਆਲ ਵਿਖੇ ਪਾਰਕ ਇੰਡਕਸ਼ਨ ਵਿੱਚ ਪਪੀਨੋ ਟੂ ਮੈਂਬਰ ਪਾਰਲੀਮੈਂਟ ਦੀ ਮੈਂਬਰ ਮਰਜੋਈ ਮਾਈਕਲ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਇੱਕ ਚੋਣ ਜਲਸਾ ਪਾਰਕ ਐਵੀਨਿਊ ਵਿਖੇ ਕੀਤਾ ਗਿਆ । ਜਿਸ ਵਿੱਚ ਵੱਡੇ ਪੱਧਰ ਤੇ ਪੰਜਾਬੀ ਅਤੇ ਲਿਬਰਲ ਪਾਰਟੀ ਦੇ ਸਪੋਟਰਾਂ ਵੱਲੋਂ  ਜਸਟਿਨ ਟਰੂਡੋ ਨੂੰ ਅਸ਼ਵਾਸਨ ਦਵਾਇਆ ਕਿ ਲਿਬਰਲ ਪਾਰਟੀ ਵੱਡੇ ਪੈਮਾਨੇ ਤੇ ਵਾਪਸੀ ਕਰੇਗੀ। ਕੈਨੇਡਾ ਤੋ ਮਨਿੰਦਰ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਇਸ ਮੌਕੇ ਪੰਜਾਬੀਆਂ ਨੇ ਵੀਂ ਇਹ ਗੱਲ ਕਹੀ ਹੈ ਕਿ ਸਾਡੀਆਂ ਵੋਟਾਂ ਇਸ ਵਾਰ ਲਿਬਰਲ ਪਾਰਟੀ ਨੂੰ ਪੈਣਗੀਆਂ ਕਿਉਕਿ ਵਡੀ ਗਿਣਤੀ ਅੰਦਰ ਸਿੱਖ ਪੰਜਾਬੀ ਲਿਬਰਲ ਪਾਰਟੀ ਦੇ ਨਾਲ ਕਾਫੀ ਅਰਸਿਆਂ ਤੋਂ ਜੁੜੇ ਹੋਏ ਹਨ । ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਨੇ ਸਿੱਖ ਅਤੇ ਪੰਜਾਬੀਆਂ ਵਾਸਤੇ ਬਹੁਤ ਵੱਡੇ ਪੈਮਾਨੇ ਤੇ ਸੋਚਿਆ ਹੈ ਅਤੇ ਕੈਨੇਡਾ ਨੂੰ ਸੁਰੱਖਿਅਤ ਦੇਸ਼ ਬਣਾਇਆ ਹੈ।