ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 17 ਸਤੰਬਰ ਸ਼ੁੱਕਰਵਾਰ ਨੂੰ ਆਪਣਾ 71ਵਾਂ ਜਨਮ ਦਿਨ ਮਨਾਉਣਗੇ। ਇਸ ‘ਚ ਭਾਰਤੀ ਜਨਤਾ ਨੌਜਵਾਨ ਮੋਰਚਾ ਪੀਐਮ ਮੋਦੀ ਦੇ ਜਨਮ ਦਿਨ ਦੇ ਮੌਕੇ ਦੇਸ਼ ਭਰ ‘ਚ ਵੱਖ-ਵੱਖ ਕਲਿਆਣ ਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਤਿਆਰੀ ਕਰ ਰਿਹਾ ਹੈ।ਭਾਰਤੀ ਜਨਤਾ ਨੌਜਵਾਨ ਮੋਰਚਾ ਵੱਲੋਂ ਦੱਸਿਆ ਗਿਆ ਕਿ ਪੀਐਮ ਮੋਦੀ ਦੇ ਜਨਮਦਿਨ ਮੌਕੇ BJYM ਦੀ ਹਰ ਜ਼ਿਲ੍ਹਾ ਇਕਾਈ ਪਿਛਲੇ ਸੱਤ ਸਾਲਾਂ ‘ਚ ਨਰੇਂਦਰ ਮੋਦੀ ਸਰਕਾਰ ਦੇ ਕੰਮ ਦਾ ਪ੍ਰਚਾਰ ਕਰੇਗੀ। ਉੱਥੇ ਹੀ ਵਨ ਭਾਰਤ ਮੇਲਾ ਪ੍ਰੋਗਰਾਮ ਤਹਿਤ ਸਵਚਛ ਅਭਿਆਨ, ਖੂਨਦਾਨ ਕੈਂਪਾ ਦਾ ਆਯੋਜਨ ਕਰਨ ਦੇ ਨਾਲ ਹੀ ਪ੍ਰਸ਼ਨ-ਉੱਤਰ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਜਾਵੇਗਾ।
BJYM ਮੁਖੀ ਤੇਜੱਸਵੀ ਸੂਰਯ ਦਾ ਕਹਿਣਾ ਹੈ ਕਿ BJYM ਪੀਐਮ ਮੋਦੀ ਦੇ ਜਨਮਦਿਨ ਨੂੰ ਸੇਵਾ ਦਿਵਸ ਦੇ ਰੂਪ ‘ਚ ਮਨਾ ਰਿਹਾ ਹੈ। ਇਸ ਮੌਕੇ BJYM ਦੇਸ਼ ਭਰ ‘ਚ ਵਿਆਪਕ ਸੇਵਾ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਉਹ ਸੇਵਾ ਹਫ਼ਤਾ ਦੇ ਰੂਪ ‘ਚ ਇਕ ਹਫ਼ਤੇ ਲਈ ਦੇਸ਼ ਭਰ ‘ਚ ਕਈ ਕਲਿਆਣਕਾਰੀ ਗਤੀਵਿਧੀਆਂ ਦਾ ਆਯੋਜਨ ਕਰਨਗੇ।
ਤੇਜੱਸਵੀ ਸੂਰਯ ਦੇ ਮੁਤਾਬਕ ਪੀਐਮ ਮੋਦੀ ਦੇ ਜਨਤਕ ਸੇਵਾ ‘ਚ 20 ਸਾਲ ਦੇ ਸਫ਼ਰ ਪੂਰਾ ਹੋਣ ਦੇ ਮੱਦੇਨਜ਼ਰ BJYM ਇਸ ਪ੍ਰੋਗਰਾਮ ਨੂੰ 20 ਦਿਨਾਂ ਤਕ ਮਨਾਵੇਗਾ। ਉਨ੍ਹਾ ਕਿਹਾ ਨਰੇਂਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ 13 ਸਾਲ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ 7 ਸਾਲ ਤਕ ਦੇਸ਼ ਦੀ ਸੇਵਾ ਕੀਤੀ ਹੈ।