Home » ਪੰਜਾਬ ਸਰਕਾਰ ਨੇ ਕੋਵਿਡ -19 ਲਈ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ….
Health Home Page News India India News

ਪੰਜਾਬ ਸਰਕਾਰ ਨੇ ਕੋਵਿਡ -19 ਲਈ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ….

Spread the news

ਪੰਜਾਬ ਸਰਕਾਰ ਨੇ ਕੋਵਿਡ -19 ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 30 ਸਤੰਬਰ ਤੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Punjab_(1)

ਪੰਜਾਬ ਸਰਕਾਰ ਨੇ ਕੋਵਿਡ -19 ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 30 ਸਤੰਬਰ ਤੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕ, ਚਾਹੇ ਉਹ ਸੜਕ ਰਾਹੀਂ ਪੰਜਾਬ ਆ ਰਹੇ ਹੋਣ ਜਾਂ ਹਵਾਈ ਸਫ਼ਰ ਤਾਂ ਉਨ੍ਹਾਂ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਦੀ RT-PCR ਨੈਗੇਟਿਵ ਰਿਪੋਰਟ ਜਾਂ ਫੁਲ ਵੈਕਸੀਨੇਸ਼ਨ ਦਾ ਸਰਟੀਫੀਕੇਟ ਦਿਖਾਉਣ ਦੀ ਲੋੜ ਹੈ।

ਪੰਜਾਬ ਸਰਕਾਰ ਨੇ ਪਹਿਲਾਂ ਇਕੱਠੇ ਹੋਣ ‘ਤੇ ਵੀ ਪਾਬੰਦੀਆਂ ਲਗਾਈਆਂ ਸਨ। ਪਰ ਹੁਣ ਇਨਡੋਰ 150 ਲੋਕ ਅਤੇ ਬਾਹਰੀ 300 ਲੋਕ ਇਕੱਠੇ ਹੋ ਸਕਦੇ ਹਨ। ਜਿੰਮ, ਸਿਨੇਮਾ, ਰੈਸਟੋਰੈਂਟ 50% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। 

ਦੂਜੇ ਪਾਸੇ, ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਸੰਸਥਾਵਾਂ ਸਿਰਫ ਇਸ ਸ਼ਰਤ ਤੇ ਖੁੱਲ੍ਹ ਸਕਦੀਆਂ ਹਨ ਕਿ ਟੀਚਿੰਗ, ਨਾਨ-ਟੀਚਿੰਗ ਸਟਾਫ਼ ਕੋਲ ਟੀਕੇ ਦੀਆਂ ਦੋਵੇਂ ਖੁਰਾਕਾਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ, ਇਹੀ ਨਿਯਮ ਸਕੂਲਾਂ ‘ਤੇ ਵੀ ਲਾਗੂ ਹੋਵੇਗਾ, ਹਾਲਾਂਕਿ ਬੱਚਿਆਂ ਦੇ ਕੋਲ ਆਨਲਾਈਨ ਸਿੱਖਿਆ ਦਾ ਵਿਕਲਪ ਵੀ ਹੋਵੇਗਾ।