Home » ਅੱਜ ਤੋਂ ਸ਼ੁਰੂ ਹੋਵੇਗਾ IPL 2021 ਦਾ ਮੇਲਾ, 14 ਵੇਂ ਸੀਜ਼ਨ ਦੇ ਦੂਜੇ ਭਾਗ ਦਾ ਆਗਾਜ਼…
Home Page News India India Sports Sports World Sports

ਅੱਜ ਤੋਂ ਸ਼ੁਰੂ ਹੋਵੇਗਾ IPL 2021 ਦਾ ਮੇਲਾ, 14 ਵੇਂ ਸੀਜ਼ਨ ਦੇ ਦੂਜੇ ਭਾਗ ਦਾ ਆਗਾਜ਼…

Spread the news

ਆਈਪੀਐਲ 2021 ਇਸ ਸਾਲ ਅਪ੍ਰੈਲ ਵਿੱਚ ਭਾਰਤ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਕੁੱਝ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਮੈਂਬਰਾਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਲੀਗ ਇੱਕ ਵਾਰ ਫਿਰ ਸ਼ੁਰੂ ਹੋਵੇਗੀ, ਜਿਸ ਨੂੰ ਆਈਪੀਐਲ 2021 ਦਾ ਦੂਜਾ ਭਾਗ ਕਿਹਾ ਜਾ ਰਿਹਾ ਹੈ।ਆਈਪੀਐਲ 2021 ਦੇ ਦੂਜੇ ਭਾਗ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ।

ਇਹ ਮੈਚ ਦੁਬਈ ਵਿੱਚ ਸ਼ਾਮ 07:30 ਵਜੇ ਖੇਡਿਆ ਜਾਵੇਗਾ। ਪਹਿਲਾਂ ਦੀ ਤਰ੍ਹਾਂ, ਦੂਜੇ ਅੱਧ ਵਿੱਚ ਵੀ ਦੁਪਹਿਰ ਦੇ ਮੈਚ 03:30 ਵਜੇ ਖੇਡੇ ਜਾਣਗੇ ਅਤੇ ਸ਼ਾਮ ਦੇ ਮੈਚ 07:30 ਵਜੇ ਖੇਡੇ ਜਾਣਗੇ।