ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਵਿੱਚ ਇੱਕ ਤੇਜ਼ ਰਫ਼ਤਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੇ ਅੱਜ ਸਵੇਰੇ ਮੀਡੀਆ ਨੂੰ ਦੱਸਿਆ ਕਿ ਮਾਊਂਟ ਰੋਸਕਿਲ ਦੇ ਡੁਮੀਨਅਨ ਰੋਡ ‘ਤੇ ਸਵੇਰੇ 1.30 ਵਜੇ ਦੇ ਕਰੀਬ ਇੱਕ ਕਾਰ ਤੇਜ਼ ਗਤੀ ਨਾਲ ਵੇਖੀ ਗਈ,ਪੁਲਿਸ ਬੁਲਾਰੇ ਨੇ ਕਿਹਾ ਵਾਹਨ ਦਾ ਪਿੱਛਾ ਨਹੀਂ ਕੀਤਾ ਗਿਆ ਪਰ ਕੈਮਰਿਆਂ ਵਿੱਚ ਵੇਖਿਆ ਗਿਆ ਅਤੇ ਇਹ ਤੇਜ ਰਫ਼ਤਾਰ ਕਾਰ ਡੁਮੀਨਅਨ ਰੋਡ ਅਤੇ ਮਾਊਂਟ ਐਲਬਰਟ ਰੋਡ ਦੇ ਚੌਰਾਹੇ ‘ਤੇ ਕੰਟਰੋਲ ਗੁਆਉਣ ਮਗਰੋ ਬਿਜਲੀ ਦੇ ਖੰਭਿਆਂ ਨਾਲ ਟਕਰਾਉਦੀ ਹੋਈ ਇੱਕ ਇਮਾਰਤ ਵਿੱਚ ਜਾ ਵੱਜੀ
ਜਿੱਥੇ ਇਸ ਕਾਰ ਦੇ ਚਾਲਕ ਦੀ ਮੌਕੇ‘ ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਜਾਂਚ ਦੇ ਲਈ ਅਜੇ ਸੜਕ ਨੂੰ ਬੰਦ ਰੱਖਿਆ ਜਾਵੇਗਾ।