Home » ਆਕਲੈਂਡ ‘ਚ ਕੋਰੋਨਾ ਕੇਸਾਂ ਵਿੱਚ ਹੋਇਆ ਵਾਧਾ ਅੱਜ 24 ਕੇਸਾਂ ਦੀ ਹੋਈ ਪੁਸ਼ਟੀ
Health Home Page News New Zealand Local News NewZealand

ਆਕਲੈਂਡ ‘ਚ ਕੋਰੋਨਾ ਕੇਸਾਂ ਵਿੱਚ ਹੋਇਆ ਵਾਧਾ ਅੱਜ 24 ਕੇਸਾਂ ਦੀ ਹੋਈ ਪੁਸ਼ਟੀ

Spread the news

ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 24 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਅੱਜ ਆਏ ਸਾਰੇ ਕੇਸ ਆਕਲੈਂਡ ਤੋ ਹੀ ਹਨ।ਪਿਛਲੇ ਦਿਨਾਂ ਵਿੱਚ ਜਿੱਥੇ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ ਘੱਟਣੀ ਸੁਰੂ ਹੋ ਗਈ ਪਰ ਹੁਣ ਇੱਕ ਵਾਰ ਦੁਬਾਰਾ ਵੱਧਣੇ ਸੁਰੂ ਹੋ ਗਏ ਹਨ।ਹੁਣ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ1050 ਹੈ। ਇਸ ਵੇਲੇ 13 ਕੋਰੋਨਾਗ੍ਰਸਤ ਮਰੀਜ ਹੀ ਹਸਪਤਾਲਾਂ ਵਿੱਚ ਭਰਤੀ ਹਨ,ਜਿਨਾਂ ਵਿੱਚ ਮਿਡਲਮੋਰ ਹਸਪਤਾਲ ਵਿਖੇ 7 ਆਕਲੈਂਡ ਸਿਟੀ ਹਸਪਤਾਲ ਵਿਖੇ 5 ਅਤੇ ਨੌਰਥ ਸ਼ੋਰ ਹਸਪਤਾਲ ਵਿਖੇ 1 ਮਰੀਜ਼ ਭਰਤੀ ਹੈ।