Home » ਸੋਸ਼ਲ ਡਿਸਟੇਂਸਿੰਗ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਹੋਟਲ ‘ਚ ਮਿਲੇਗਾ ਭਾਲੂ ਨਾਲ ਬੈਠਕੇ ਖਾਣਾ ਖਾਣ ਦਾ ਮੌਕਾ…
Deals Entertainment Entertainment Food & Drinks Health Home Page News

ਸੋਸ਼ਲ ਡਿਸਟੇਂਸਿੰਗ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਹੋਟਲ ‘ਚ ਮਿਲੇਗਾ ਭਾਲੂ ਨਾਲ ਬੈਠਕੇ ਖਾਣਾ ਖਾਣ ਦਾ ਮੌਕਾ…

Spread the news

ਥਾਈਲੈਂਡ ‘ਚ ਸੋਸ਼ਲ ਡਿਸਟੇਂਸਿੰਗ ਦੇ ਪਾਲਣ ਲਈ ਇੱਕ ਰੋਸਟੋਰੇਂਟ ਨੇ ਅਨੋਖੀ ਤਰਕੀਬ ਕੱਢੀ ਹੈ। ਸੰਕਰਮਣ ਨੂੰ ਰੋਕਣ ਲਈ ਸਖ਼ਤ ਨਿਯਮਾਂ ਨਾਲ ਰੇਸਟੋਰੇਂਟ ਦੁਬਾਰਾ ਖੋਲਿਆ ਗਿਆ ਹੈ। ਅਜਿਹੇ ‘ਚ ਇਸ ਰੇਸਟੋਰੇਂਟ ‘ਚ ਆਉਣ ਵਾਲੇ ਗਾਹਕਾਂ ਨੂੰ ਭਾਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ … ਥਾਈਲੈਂਡ ਵਿੱਚ ਇੱਕ ਰੇਸਟੋਰੇਂਟ ਆਪਣੇ ਗਾਹਕਾਂ ਨੂੰ ਪਾਂਡੇ ਦੇ ਨਾਲ ਬਿਠਾ ਰਿਹਾ ਹੈ। ਸੋਸ਼ਲ ਡਿਸਟੇਂਸਿੰਗ ਨੂੰ ਲਾਗੂ ਕਰਨ ਅਤੇ ਲੋਕਾਂ ਦੀ ਬੋਰਿਅਤ ਦੂਰ ਕਰਨ ਲਈ ਅਜਿਹਾ ਕੀਤਾ ਹੈ। ਬੈਂਕਾਕ ‘ਚ Maison Saigon ਨਾਮੀ ਵਿਅਤਨਾਮੀ ਰੇਸਟੋਰੇਂਟ ਲਾਕਡਾਉਨ ‘ਚ ਢੀਲ ਤੋਂ ਬਾਅਦ ਫੇਰ ਖੋਲਿਆ ਗਿਆ। 

ਰੇਸਟੋਰੇਂਟ ਦੇ ਮਾਲਿਕ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸੋਸ਼ਲ ਡਿਸਟੇਂਸਿੰਗ ਦੇ ਨਿਯਮ ਨਾਲ ਗਾਹਕ ਕੱਲਾਪਨ ਮਹਿਸੂਸ ਕਰਣਗੇ। ਇਸ ਲਈ ਉਨ੍ਹਾਂਨੇ ਇੱਕ ਅਨੋਖਾ ਤਰੀਕਾ ਸੋਚਿਆ ,ਜਿਸਦੇ ਨਾਲ ਰੇਸਟੋਰੇਂਟ ‘ਚ ਗਾਹਕ ਨੂੰ ਬੋਰੀਅਤ ਵੀ ਨਾ ਹੋਵੇ ਅਤੇ ਨਿਯਮਾਂ ਦੀ ਪਾਲਣਾ ਵੀ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਟੇਬਲ ਉੱਤੇ ਇੱਕ ਗਾਹਕ ਨੂੰ ਬੈਠਣ ਦੀ ਵਿਵਸਥਾ ਸੀ। ਜਿਸ ਨਾਲ ਗਾਹਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ। ਇਸ ਲਈ ਉਨ੍ਹਾਂ ਨੇ ਗਾਹਕਾਂ ਨੂੰ ਕਿਸੇ ਦਾ ਸਾਥੀ ਬਣਾਉਣ ਦਾ ਫੈਸਲਾ ਕੀਤਾ ਅਤੇ ਇੱਕ ਖਿਡੌਣੇ ਪਾਂਡਾ ਨੂੰ ਹਰ ਟੇਬਲ ‘ਤੇ ਰੱਖ ਦਿੱਤਾ ਗਿਆ ਹੈ। ਜਿਸ ਨਾਲ ਦੂਰੀ ਬਰਕਰਾਰ ਰਹੇਗੀ। ਇਸ ਨਵੀਂ ਪਹਿਲ ਦਾ ਗਾਹਕਾਂ ਨੇ ਸਵਾਗਤ ਕੀਤਾ ਹੈ। ਲੋਕ ਇਸ ਪਹਿਲ ਦੀ ਬਹੁਤ ਤਰੀਫ ਕਰ ਰਹੇ ਹਨ।

Daily Radio

Daily Radio

Listen Daily Radio
Close