Home » ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਫਲਾਂ ਨੂੰ ਫਰਿੱਜ ਵਿੱਚ ਰੱਖਣ ਦੀ ਗਲਤੀ ? ਜਾਣੋ ਨੁਕਸਾਨ
Food & Drinks Health Home Page News India India News

ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਫਲਾਂ ਨੂੰ ਫਰਿੱਜ ਵਿੱਚ ਰੱਖਣ ਦੀ ਗਲਤੀ ? ਜਾਣੋ ਨੁਕਸਾਨ

Spread the news

ਗਰਮੀ ਦੇ ਮੌਸਮ ‘ਚ ਖਾਣ ਦੀਆਂ ਚੀਜ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ, ਪਰ ਹਰ ਚੀਜ਼ ਨੂੰ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।ਜੇਕਰ ਤੁਸੀਂ ਇਸ ਨੂੰ ਠੰਡਾ ਕਰਕੇ ਹੀ ਖਾਣਾ ਚਾਹੁੰਦੇ ਹੋ ਤਾਂ ਕੱਟਣ ਤੋਂ ਬਾਅਦ ਫਰਿੱਜ ਵਿੱਚ ਕੁਝ ਦੇਰ ਲਈ ਰੱਖੋ ਅਤੇ ਖਾ ਲਓ । ਲੰਬੇ ਸਮੇਂ ਲਈ ਨਾ ਰੱਖੋ ਨਹੀਂ ਤਾਂ ਤੁਹਾਨੂੰ ਇਸ ਦੇ ਫ਼ਾਇਦੇ ਨਹੀਂ ਮਿਲਣਗੇ। ਆਮ ਤੌਰ ‘ਤੇ ਖ਼ਰਬੂਜ਼ੇ ਅਤੇ ਤਰਬੂਜ਼ ਵਰਗੇ ਫਲ ਬਾਜ਼ਾਰ ਤੋਂ ਲਿਆਉਣ ਤੋਂ ਬਾਅਦ ਕਈ ਲੋਕ ਫਰਿੱਜ ਵਿੱਚ ਕੱਟੇ ਬਿਨਾਂ ਠੰਡਾ ਹੋਣ ਲਈ ਰੱਖ ਦਿੰਦੇ ਹਨ। ਅਜਿਹੇ ‘ਚ ਉਸ ਦੇ ਅੰਦਰ ਮੌਜੂਦ ਐਂਟੀ ਆਕਸੀਡੈਂਟ ਖ਼ਰਾਬ ਹੋ ਸਕਦੇ ਹਨ, ਇਸ ਤੋਂ ਇਲਾਵਾ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਜੇਕਰ ਤੁਹਾਨੂੰ ਆਪਣੀ ਸਿਹਤ ਦੀ ਫ਼ਿਕਰ ਹੈ ਤਾਂ ਅਜਿਹਾ ਨਾ ਕਰੋ।

ਜਾਣੋ ਕਿਹੜੇ ਫਲਾਂ ਨੂੰ ਰੱਖਣ ਦਾ ਕੀ ਹੈ ਨੁਕਸਾਨ

ਕੇਲਾ

ਕੇਲੇ ਦੇ ਡੰਡਲ ਤੋਂ ਇਥਾਇਲੀਨ ਨਾਮਕ ਗੈਸ ਨਿਕਲਦੀ ਹੈ, ਇਸ ਕਾਰਨ ਕੇਲਾ ਫਰਿੱਜ ਵਿੱਚ ਰੱਖਣ ਨਾਲ ਤੇਜ਼ੀ ਨਾਲ ਕਾਲਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਹ ਆਸ ਪਾਸ ਰੱਖੇ ਫਲਾਂ ਨੂੰ ਵੀ ਖ਼ਰਾਬ ਕਰ ਦਿੰਦਾ ਹੈ।

ਅੰਬ

ਫਲਾਂ ਦੇ ਰਾਜੇ ਅੰਬ ਨੂੰ ਤਾਂ ਭੁੱਲ ਕੇ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਅੰਬ ਨੂੰ ਕਾਰਬਾਈਡ ਨਾਲ ਪਕਾਇਆ ਜਾਂਦਾ ਹੈ। ਅਜਿਹੇ ਵਿੱਚ ਇਹ ਪਾਣੀ ਦੇ ਨਾਲ ਮਿਲ ਕੇ ਰਿਐਕਟ ਕਰਦਾ ਹੈ ਅਤੇ ਜਲਦੀ ਖ਼ਰਾਬ ਹੋਣ ਲਗਦਾ ਹੈ। ਇਸ ਤੋਂ ਇਲਾਵਾ ਫਰਿੱਜ ਵਿੱਚ ਅੰਬ ਰੱਖਣ ਨਾਲ ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਘੱਟ ਹੋ ਜਾਂਦੇ ਹਨ। ਇਸ ਲਈ ਜੇਕਰ ਅੰਬ ਦੇ ਪੋਸ਼ਕ ਤੱਤਾਂ ਦਾ ਫਾਇਦਾ ਲੈਣਾ ਹੈ ਤਾਂ ਇਸ ਨੂੰ ਭੁੱਲ ਕੇ ਵੀ ਫਰਿੱਜ ਵਿੱਚ ਨਾ ਰੱਖੋ।

ਲੀਚੀ

ਲੀਚੀ ਨੂੰ ਜੇਕਰ ਤੁਸੀਂ ਫਰਿੱਜ ਵਿੱਚ ਰੱਖਦੇ ਵੀ ਹੋ ਤਾਂ ਇਸ ਦਾ ਛਿਲਕਾ ਤਾਂ ਤਾਜ਼ਾ ਤੇ ਸਖ਼ਤ ਬਣਿਆ ਰਹੇਗਾ, ਪਰ ਇਹ ਅੰਦਰ ਤੋਂ ਖ਼ਰਾਬ ਹੋ ਜਾਂਦੀ ਹੈ, ਕਿਉਂਕਿ ਲੀਚੀ ਫਰਿੱਜ ਦੀ ਠੰਢਕ ਬਰਦਾਸ਼ਤ ਨਹੀਂ ਕਰ ਸਕਦੀ।

ਸੰਤਰੇ ਅਤੇ ਨਿੰਬੂ

ਸੰਤਰੇ ਨਿੰਬੂ ਅਤੇ ਮੌਸਮੀ ਵਰਗੇ ਸਿਟਰਿਕ ਐਸਿਡ ਵਾਲੇ ਫਲ ਫਰਿੱਜ ਦੀ ਠੰਢਕ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਇਨ੍ਹਾਂ ਨੂੰ ਫਰਿੱਜ ‘ਚ ਰੱਖਣ ਨਾਲ ਇਹ ਸੁੰਗੜਨ ਲੱਗਦੇ ਹਨ ਅਤੇ ਇਸ ਦੇ ਪੋਸ਼ਕ ਤੱਤ ਵੀ ਖ਼ਤਮ ਹੋਣ ਲੱਗਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਸਵਾਦ ਵੀ ਬੇਕਾਰ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।

ਸੇਬ ਅਤੇ ਆਲੂ ਬੁਖਾਰਾ

ਸੇਬ, ਆੜੂ, ਆਲੂਬੁਖਾਰਾ ਅਤੇ ਚੈਰੀ ਵਰਗੇ ਫ਼ਲਾਂ ਵਿੱਚ ਐਕਟਿਵ ਐਨਜ਼ਾਈਮਜ਼ ਜ਼ਿਆਦਾ ਹੁੰਦਾ ਹੈ। ਇਨ੍ਹਾਂ ਨੂੰ ਫਰਿੱਜ ਵਿਚ ਰੱਖਣ ਨਾਲ ਇਹ ਬਹੁਤ ਜਲਦੀ ਪੱਕ ਜਾਂਦੇ ਹਨ ਅਤੇ ਕਈ ਵਾਰ ਖਰਾਬ ਵੀ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਨੂੰ ਕਦੇ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।