Home » Work From Home ਕਾਰਨ ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਟਿਪਸ…
Food & Drinks Health Home Page News India World

Work From Home ਕਾਰਨ ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਟਿਪਸ…

Tired woman massaging neck, sitting uncomfortable on bed when working on laptop
Spread the news

ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਹਰ ਜਗ੍ਹਾ Lockdown ਹੈ। ਉੱਥੇ ਹੀ ਜ਼ਿਆਦਾਤਰ ਲੋਕ Work From Home ਕਰ ਰਹੇ ਹਨ। Work From Home ਦੌਰਾਨ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ‘ਚੋਂ ਇੱਕ ਹੈ ਕਮਰ ਤੇ ਪਿੱਠ ‘ਚ ਦਰਦ ਦੀ ਸਮੱਸਿਆ। ਜ਼ਿਆਦਾਤਰ ਲੋਕਾਂ ‘ਚ ਸਮੱਸਿਆਵਾਂ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਹੈ, ਜਦੋਂ ਤੋਂ ਉਨ੍ਹਾਂ ਨੇ ਘਰ ‘ਚ ਕੰਮ ਕਰਨਾ ਸ਼ੁਰੂ ਕੀਤਾ ਹੈ। ਘਰ ‘ਚ ਕੰਮ ਕਰਨ ਵਾਲੇ ਲੋਕਾਂ ‘ਚ ਅਚਾਨਕ ਪਿੱਠ ਤੇ ਕਮਰ ‘ਚ ਦਰਦ ਦਾ ਮੁੱਖ ਕਾਰਨ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਆਫਿਸ ਦੇ ਅਨੁਸਾਰ ਘਰ ‘ਚ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ।


ਬੈਠਣ ਦਾ ਸਹੀ ਤਰੀਕਾ: ਬਿਸਤਰੇ ‘ਤੇ ਬੈਠ ਕੇ ਕੰਮ ਕਰਨਾ ਜਾਂ ਸਹੀ ਪਜੀਸ਼ਨ ‘ਚ ਨਾ ਕੰਮ ਕਰਨਾ ਆਦਿ ਨਾਲ ਦਰਦ ਹੋਣ ਲੱਗਦੀ ਹੈ। ਇਸ ਲਈ ਤੁਹਾਨੂੰ ਬੈਠਣ ਦੀ ਪਜੀਸ਼ਨ ਦਾ ਧਿਆਨ ਦਿਓ। ਇਸ ਲਈ ਤੁਹਾਨੂੰ ਆਪਣੇ ਘਰ ‘ਚ ਟੇਬਲ ਜ਼ਿਆਦਾ ਉੱਚਾ ਤੇ ਕੁਰਸੀ ਜ਼ਿਆਦਾ ਨੀਵੀਂ ਦੀ ਵਿਵਸਥਾ ਕਰਦੇ ਹੋ ਤਾਂ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਲੰਬੇ ਸਮੇਂ ਤਕ ਨਾ ਬੈਠਣਾ: ਜਿਸ ਤਰ੍ਹਾਂ ਤੁਸੀਂ ਕਈ ਵਾਰ ਜ਼ਿਆਦਾ ਕੰਮ ਹੋਣ ਦੇ ਕਾਰਨ ਬੈਠੇ ਹੀ ਰਹਿੰਦੇ ਹੋ ਤਾਂ ਜਿਸ ਪਜੀਸ਼ਨ ‘ਚ ਬੈਠੇ ਹੋ ਉਸੇ ‘ਚ ਹੀ ਬੈਠੇ ਰਹਿੰਦੇ ਹੋ ਤਾਂ ਇਹ ਬਹੁਤ ਹੀ ਗ਼ਲਤ ਹੈ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਮੀ ਸੀਟ ਤੋਂ ਉੱਠਣਾ ਚਾਹੀਦਾ ਹੈ। Work From Home ਦੀ ਗਾਈਡ ਲਾਈਨਜ਼ ਅਨੁਸਾਰ ਹਰ 30 ਮਿੰਟ ਬਾਅਦ ਘੱਟ ਤੋਂ ਘੱਚ 3 ਮਿੰਟ ਲਈ ਉੱਠਣਾ ਚਾਹੀਦਾ ਹੈ।

ਰੋਜ਼ 30 ਮਿੰਟ ਕਸਰਤ ਕਰੋ: Work From Home ਦਾ ਕਹਿਣਾ ਹੈ ਕਿ ਤੁਹਾਨੂੰ ਸਿਹਤਮੰਦ ਰਹਿਣ ਲਈ ਘੱਟ ਤੋਂ ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਜੇ ਤੁਹਾਡੇ ਇਲਾਕੇ ‘ਚ ਲਾਕਡਾਊਨ ਹੋ ਗਿਆ ਹੈ ਤਾਂ ਸੰਭਵ ਹੈ ਕਿ ਤੁਸੀਂ ਘਰ ‘ਚੋਂ ਬਾਹਰ ਬਿਲਕੁਲ ਵੀ ਨਹੀਂ ਨਿਕਲ ਸਕਦੇ। ਇਸ ਤਰ੍ਹਾਂ ਦੀ ਸਥਿਤੀ ‘ਚ ਆਪਣੇ ਘਰ Ýਚ ਹੀ ਰਹਿ ਕੇ ਕਸਰਤ ਕਰੋ।

ਪਾਣੀ ਦੀ ਬੋਤਲ ਆਪਣੇ ਕੋਲ ਰੱਖੋ: ਅਕਸਰ ਲੋਕ ਆਫਿਸ ‘ਚ ਜ਼ਿਆਦਾ ਪਾਣੀ ਪੀਂਂਦੇ ਹਨ, ਜਦਕਿ ਘਰ ‘ਚ ਘੱਟ ਪੀਂਦੇ ਹਨ। ਘੱਟ ਪਾਣੀ ਪੀਣ ਨਾਲ ਸਿਰ ਦਰਦ, ਕਮਰ ਦਰਦ ਤੇ ਪਿੱਠ ਦਰਦ ਦੀ ਸਮੱਸਿਆ ਵਧ ਜਾਂਦੀ ਹੈ। ਇਸ ਲਈ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ।