Home » ਪੰਜਾਬ ਦੀ ‘ਨਵੀਂ ਸਰਕਾਰ’ ਦਾ ਐਲਾਨ, ਨਹੀਂ ਚੱਲੇਗਾ ਵੀਆਈਪੀ ਕਲਚਰ, ਮੰਤਰੀਆਂ ਦੇ ਸੁਰੱਖਿਆ ਲਸ਼ਕਰ ਵਿੱਚ ਕਟੌਤੀ ਦਾ ਸੰਕੇਤ
Home Page News India India News

ਪੰਜਾਬ ਦੀ ‘ਨਵੀਂ ਸਰਕਾਰ’ ਦਾ ਐਲਾਨ, ਨਹੀਂ ਚੱਲੇਗਾ ਵੀਆਈਪੀ ਕਲਚਰ, ਮੰਤਰੀਆਂ ਦੇ ਸੁਰੱਖਿਆ ਲਸ਼ਕਰ ਵਿੱਚ ਕਟੌਤੀ ਦਾ ਸੰਕੇਤ

Spread the news

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੰਨਣਾ ਹੈ ਕਿ ਜਿੰਨੇ ਸੁਰੱਖਿਆ ਪ੍ਰਬੰਧਾਂ ਨਾਲ ਉਨ੍ਹਾਂ ਤੇ ਹੋਰਨਾਂ ਆਗੂਆਂ ਦਾ ਕੰਮ ਚੱਲ ਸਕਦਾ ਹੈ, ਓਨਾ ਹੀ ਸੁਰੱਖਿਆ ਬੇੜਾ ਉਨ੍ਹਾਂ ਕੋਲ ਰੱਖਿਆ ਜਾਵੇ। ਇਹ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਗੈਰ ਕਿਸੇ ਕਾਰਨ ਸੁਰੱਖਿਆ ਲਸ਼ਕਰ ਨਾਲ ਲੈ ਕੇ ਨਹੀਂ ਚੱਲਣਗੇ। ਜਿੰਨੀ ਸੁਰੱਖਿਆ ਨਾਲ ਕੰਮ ਚੱਲ ਸਕਦਾ ਹੈ, ਓਨੇ ਹੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨੇ ਪਹਿਲੇ ਹੀ ਦਿਨ ਆਮ ਆਦਮੀ ਦੀ ਸਰਕਾਰ ਕਹਿ ਕੇ ਸਪਸ਼ਟ ਕਰ ਦਿੱਤਾ ਹੈ ਪੁਰਾਣੇ ਪ੍ਰਬੰਧ ਬਦਲਣਗੇ ਜਿਨ੍ਹਾਂ ਉੱਪਰ ਜਨਤਾ ਅਕਸਰ ਸਵਾਲ ਉਠਾਉਂਦੀ ਆ ਰਹੀ ਹੈ। ਚੰਨੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਨਾਲ ਹੀ ਆਪਣੀ ਤੇ ਹੋਰ ਮੰਤਰੀਆਂ ਦੀ ਸੁਰੱਖਿਆ ਵਿੱਚ ਕਟੌਤੀ ਦਾ ਸੰਕੇਤ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਸਰਕਾਰ ਦੇ ਕੰਮਕਾਜ ‘ਚ ਪਾਰਦਰਸ਼ਿਤਾ ਇਸ ਤਰੀਕੇ ਨਾਲ ਲਿਆਉਣਾ ਚਾਹੁੰਦੇ ਹਨ ਕਿ ਸੂਬੇ ਦੇ ਹਰ ਨਾਗਰਿਕ ਨੂੰ ਸਪੱਸ਼ਟ ਰੂਪ ‘ਚ ਪਤਾ ਲੱਗ ਜਾਵੇ ਕਿ ਕੰਮ ਕਿਵੇਂ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਦੇ ਸਾਰੇ ਮੰਤਰੀ ਖੇਤਰ ‘ਚ ਵੱਧ ਤੋਂ ਵੱਧ ਸਮਾਂ ਬਿਤਾਉਣਗੇ। ਫਿਰ ਵੀ ਉਹ ਹਰ ਹਫ਼ਤੇ ਇਕ ਖਾਸ ਸਮੇਂ ‘ਤੇ ਆਪਣੇ ਦਫ਼ਤਰਾਂ ‘ਚ ਬੈਠ ਕੇ ਲੋਕਾਂ ਨੂੰ ਮਿਲਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।