ਪੰਜਾਬ ਸਰਕਾਰ ਨੇ ਅੱਜ 9 IAS ਤੇ 2 PCS ਅਫਸਰਾਂ ਦਾ ਤਬਾਦਲਾ ਕਰ ਦਿੱਤਾ। ਜਾਰੀ ਕੀਤੇ ਗਏ ਹੁਕਮਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਸ ਸਕੱਤਰ ਤੇਜਵੀਰ ਸਿੰਘ ਨੂੰ ਇੰਡਸਟਰੀਜ਼ ਵਿਭਾਗ ‘ਚ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ ਤੇ ਪ੍ਰਿੰਸੀਪਲ ਸਕੱਤਰ ਇਨਫਰਮੇਸ਼ਨ ਟੈਕਨੋਲਾਜੀ ਦਾ ਚਾਰਜ ਵੀ ਰਹੇਗਾ।
ਜਿਨ੍ਹਾਂ ਹੋਰਾਂ ਆਈਏਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਕਮਲ ਕਿਸ਼ੋਰ ਯਾਦਵ, ਮੁਹੰਮਦ ਤਈਅਬ, ਸੁਮੀਤ ਜਰੰਗਲ, ਈਸ਼ਾ ਕਾਲੀਆ, ਹਰਪ੍ਰੀਤ ਸਿੰਘ ਸੂਦਨ, ਐੱਸ.ਏ.ਪਾਰੇ ਦੇ ਨਾਂ ਸ਼ਾਮਿਲ ਹਨ। ਮਨਕਮਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਨੂੰ ਵੀ ਬਦਲ ਦਿੱਤਾ ਗਿਆ ਹੈ। ਮਨਕਮਲ ਸਿੰਘ ਚਾਹਲ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਲਾਏ ਗਏ ਹਨ। ਈਸ਼ਾ ਕਾਲੀਆ ਨੂੰ ਮੁਹਾਲੀ ਦੀ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ।

